ਫਰਿਜ਼ਨੋ ਵਿੱਚ 100 ਸਾਲਾਂ ਪੁਰਾਣੀ ਲਾਈਟ ਹਾਊਸ ਰਿਕਵਰੀ ਪ੍ਰੋਗਰਾਮ ਦੀ ਇਮਾਰਤ ਨੂੰ ਲੱਗੀ ਅੱਗ

102

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਫਰਿਜ਼ਨੋ ਦੇ ਡਾਉਨਟਾਊਨ ਵਿੱਚ ਸਥਿਤ ਇੱਕ ਇਤਿਹਾਸਕ ਘਰ ਐਤਵਾਰ ਦੁਪਹਿਰ ਨੂੰ ਅੱਗ ਲੱਗਣ ਕਾਰਨ ਤਬਾਹ ਹੋ ਗਿਆ। ਫਰਿਜ਼ਨੋ ਦੇ ਵੈਨ ਨੇਸ ਐਵੇਨਿਊ ਅਤੇ ਸੈਨ ਜੋਆਕਿਨ ਸਟ੍ਰੀਟ ਦੇ ਨੇੜੇ ਦਾ ਇਹ ਘਰ ਲਾਈਟ ਹਾਊਸ ਰਿਕਵਰੀ ਪ੍ਰੋਗਰਾਮ ਤਹਿਤ ਔਰਤਾਂ ਦੀ ਰਿਹਾਇਸ਼ ਲਈ ਵਰਤਿਆ ਜਾ ਰਿਹਾ ਸੀ। ਅੱਗ ਲੱਗਣ ਵੇਲੇ ਘਰ ਵਿੱਚ 12 ਲੋਕ ਸਨ, ਜਿਹਨਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਪਰ ਉਹ ਹੁਣ ਬੇਘਰ ਹੋ ਗਏ ਹਨ। ਲਾਈਟ ਹਾਊਸ ਰਿਕਵਰੀ ਪ੍ਰੋਗਰਾਮ ਦੀ ਡਾਇਰੈਕਟਰ ਵਿੱਕੀ ਲੂਨਾ ਅਨੁਸਾਰ ਕਰੀਬ ਇੱਕ ਦਹਾਕੇ ਤੋਂ ਫਰਿਜ਼ਨੋ ਦੇ ਇਸ ਘਰ ਵਿੱਚ ਔਰਤਾਂ ਨੂੰ ਰਿਹਾਇਸ਼ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਨਸ਼ਾ ਛੁਡਾਉਣ ਵਿੱਚ ਵੀ ਸਹਾਇਤਾ ਕੀਤੀ ਜਾ ਰਹੀ ਹੈ। ਫਰਿਜ਼ਨੋ ਫਾਇਰ ਅਨੁਸਾਰ ਇਹ ਇਮਾਰਤ 100 ਸਾਲ ਤੋਂ ਜ਼ਿਆਦਾ ਪੁਰਾਣੀ ਹੈ ਅਤੇ ਇਹ ਵਧੇਰੇ ਜਲਣਸ਼ੀਲ ਹੈ। ਜਦਕਿ ਇਸ ਘਰ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Real Estate