ਨਿਹੰਗ ਅਮਨ ਸਿੰਘ ਦੀਆਂ ਤੋਮਰ ਤੇ ਪਿੰਕੀ ਨਾਲ ਤਸਵੀਰਾਂ ਚਰਚਾ ‘ਚ

144

ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਤਰਨ ਤਾਰਨ ਦੇ ਲਖਬੀਰ ਸਿੰਘ ਦੇ ਕਤਲ ਕਾਰਨ ਨਿਹੰਗ ਜਥੇਬੰਦੀਆਂ ਚਰਚਾ ਵਿੱਚ ਹਨ। ਹੁਣ ਅਜਿਹੀਆਂ ਕਈ ਫੋਟੋਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਭਾਜਪਾ ਦੇ ਕੌਮੀ ਆਗੂਆਂ ਨਾਲ ਨਜ਼ਰ ਆ ਰਹੇ ਹਨ। ਤਸਵੀਰਾਂ ਜੁਲਾਈ ਮਹੀਨੇ ਦੀਆਂ ਦੱਸੀਆਂ ਜਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਬਰਖਾਸਤ ਪੁਲਿਸ ਇੰਸਪੈਕਟਰ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਮੌਜੂਦ ਹੈ। ਕੁਝ ਭਾਜਪਾ ਆਗੂ ਜਿਨ੍ਹਾਂ ਵਿਚ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਸ਼ਾਮਲ ਹਨ, ਵੀ ਤਸਵੀਰ ਵਿਚ ਸ਼ਾਮਲ ਹਨ। ਬੀਜੇਪੀ ਕਿਸਾਨ ਮੋਰਚਾ ਦੇ ਸੁਖਵਿੰਦਰ ਸਿੰਘ ਗਰੇਵਾਲ ਨੇ ਇਸ ਤਸਵੀਰ ਵਿੱਚ ਨਜ਼ਰ ਆਉਂਦੇ ਹਨ। ਖ਼ਬਰਾਂ ਮੁਤਾਬਕ ਪਿੰਕੀ ਨੇ ਕੇਂਦਰੀ ਮੰਤਰੀ ਨਾਲ ਬੈਠਕ ਅਤੇ ਨਿਹੰਗ ਆਗੂ ਨਾਲ ਨੇੜਤਾ ਦੀ ਗੱਲ ਨੂੰ ਕਬੂਲਿਆ ਹੈ। ਤਸਵੀਰ ਵਿੱਚ ਸ਼ਾਮਲ ਭਾਜਪਾ ਆਗੂ ਸੁਖਵਿੰਦਰ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਉਹ ਪਾਰਟੀ ਆਗੂ ਵਜੋਂ ਸੀਨੀਅਰ ਲੀਡਰਾਂ ਨੂੰ ਮਿਲਦੇ ਰਹਿੰਦੇ ਹਨ ਅਤੇ ਓਂਟਾਰੀਓ ਦੇ ਇਕ ਸਿੱਖ ਗਰੁੱਪ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਸੀ। ਇਕ ਬੈਠਕ ਵਿਚ ਬਾਬਾ ਅਮਨ ਸਿੰਘ ਵੀ ਸ਼ਾਮਿਲ ਸਨ।
ਨਿਹੰਗ ਅਮਨ ਸਿੰਘ ਨੂੰ ਨੇ ਆਖਿਆ ਹੈ ਕਿ ਉਹ ਕਈ ਲੋਕਾਂ ਤੇ ਆਗੂਆਂ ਨੂੰ ਮਿਲਦੇ ਰਹਿੰਦੇ ਹਨ ਅਤੇ ਬੇਅਦਬੀ ਕਰਨ ਵਾਲੇ ਦੀ ਹੱਤਿਆ ਇੱਕ ਧਾਰਮਿਕ ਮਸਲਾ ਹੈ, ਇਸ ਦਾ ਕਿਸੇ ਹੋਰ ਚੀਜ਼ ਨਾਲ ਲੈਣਾ ਦੇਣਾ ਨਹੀਂ।

Real Estate