ਡੇਰਾ ਮੁਖੀ ਨੇ ਜੱਜ ਨੂੰ ਕਿਹਾ “ਮੈਂਨੂੰ ਜੇਲ੍ਹ ‘ਚ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ”

138

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਦੋਂ ਅਦਾਲਤ ‘ਚ ਸਜ਼ਾ ਸੁਣਾਈ ਜਾ ਰਹੀ ਸੀ ਉਸ ਸਮੇ ਡੇਰਾ ਮੁਖੀ ਨੇ ਜੇਲ੍ਹ ਵਿੱਚ ਵੀਡੀਓ ਸੰਦੇਸ਼ ਦੇਣ ਦੀ ਇਜਾਜ਼ਤ ਮੰਗੀ । ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਸੀਬੀਆਈ ਅਦਾਲਤ ਨੂੰ ਇਹ ਗੁਜਾਰਿਸ਼ ਕੀਤੀ। ਇਸ ਤੋਂ ਪਹਿਲਾਂ ਵੀ ਉਹ ਲਗਾਤਾਰ ਅਜੀਬ ਮੰਗਾਂ ਕਰਦਾ ਰਿਹਾ ਹੈ, ਜਿਸ ਵਿੱਚ ਦਾੜੀ ਨੂੰ ਕਾਲੀ ਕਰਨ ਦੀ ਮੰਗ ਵੀ ਰੱਖੀ ਸੀ। ਅਦਾਲਤ ਵਿੱਚ ਰਾਮ ਰਹੀਮ ਨੇ ਕਿਹਾ ਕਿ ਉਹ ਇੱਕ ਮਹਾਨ ਪਰਉਪਕਾਰੀ ਹਨ। ਲੱਖਾਂ ਲੋਕਾਂ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਇਸ ਲਈ ਮੈਨੂੰ ਜੇਲ੍ਹ ਦੇ ਅੰਦਰ ਮੇਰੇ ਉਪਦੇਸ਼ਾਂ ਦੇ ਵੀਡੀਓ ਬਣਾਉਣ ਅਤੇ ਮੇਰੇ ਕਰੋੜਾਂ ਸ਼ਰਧਾਲੂਆਂ ਨੂੰ ਦਾਨ ਦੇਣ ਦਾ ਸੰਦੇਸ਼ ਦੇਣ ਦੀ ਆਗਿਆ ਦਿਓ। ਇਸ ‘ਤੇ ਜੱਜ ਨੇ ਕਿਹਾ ਕਿ ਇਹ ਕੈਦੀ ਤੇ ਰਾਜ ਸਰਕਾਰ ਦਾ ਮੁੱਦਾ ਹੈ , ਜੇਲ੍ਹ ਮੈਨੂਅਲ ਅਨੁਸਾਰ ਇਸ ਸਬੰਧ ਵਿੱਚ ਕੋਈ ਵੀ ਫੈਸਲਾ ਜੇਲ੍ਹ ਅਥਾਰਟੀ ਜਾਂ ਰਾਜ ਸਰਕਾਰ ਹੀ ਲੈ ਸਕਦੀ ਹੈ ਤੇ ਇਸ ਨਾਲ ਜੱਜ ਨੇ ਮੰਗ ਨੂੰ ਰੱਦ ਕਰ ਦਿੱਤਾ।
ਸੋਮਵਾਰ ਨੂੰ ਪੰਚਕਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਰਣਜੀਤ ਸਿੰਘ ਕਤਲ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਅਤੇ 4 ਹੋਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਰਾਮ ਰਹੀਮ ‘ਤੇ 31 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੂਜੇ ਪਾਸੇ ਦੂਜੇ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

Real Estate