ਹਾਈ ਸਕੂਲ ਫੁੱਟਬਾਲ ਦੇ ਮੈਚ ਦੌਰਾਨ ਚੱਲੀ ਗੋਲੀ

114

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਅਲਾਬਾਮਾ ‘ਚ ਸ਼ੁੱਕਰਵਾਰ ਨੂੰ ਇੱਕ ਹਾਈ ਸਕੂਲ ਫੁੱਟਬਾਲ ਗੇਮ ਦੌਰਾਨ ਚਾਰ ਲੋਕਾਂ ‘ਤੇ ਗੋਲੀਬਾਰੀ ਕੀਤੀ ਗਈ। ਇਹ ਗੋਲੀਬਾਰੀ ਜੋ ਕਿ ਰਾਤ 10 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮੋਬਾਈਲ ਦੇ ਲੇਡ-ਪੀਬਲਜ਼ ਸਟੇਡੀਅਮ
ਦੇ ਐਗਜ਼ਿਟ ਰੈਂਪ ਨੇੜੇ ਹੋਈ। ਗੋਲੀਬਾਰੀ ਦੇ ਪੀੜਤਾਂ ਵਿੱਚੋਂ ਘੱਟੋ -ਘੱਟ ਇੱਕ ਦੀ ਹਾਲਤ ਗੰਭੀਰ ਸੀ। ਗੋਲੀਬਾਰੀ ਦੌਰਾਨ ਵਿਗਰਸਨ ਹਾਈ ਸਕੂਲ ਵੋਲਵਸ ਅਤੇ ਵਿਲੀਅਮਸਨ ਹਾਈ ਸਕੂਲ ਦੌਰਾਨ ਮੁਕਾਬਲਾ ਹੋ ਰਿਹਾ ਸੀ, ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ। ਗੋਲੀਬਾਰੀ ਹੁੰਦੇ ਹੀ ਸਟੇਡੀਅਮ ਵਿੱਚ ਹਫੜਾ ਦਫੜੀ ਮੱਚ ਗਈ। ਇਸ ਮੌਕੇ ਪ੍ਰਸ਼ੰਸਕ ਅਤੇ ਖਿਡਾਰੀ ਆਪਣੀ ਜਾਨ ਬਚਾਉਣ ਲਈ ਦੌੜੇ। ਕਈ ਖਿਡਾਰੀ ਤੇ ਪ੍ਰਸ਼ੰਸਕ ਜ਼ੀਨ ‘ਤੇ ਲੇਟ ਵੀ ਗਏ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਬਾਰੀ ਨਾਲ ਤਿੰਨ ਪੁਰਸ਼ ਅਤੇ ਇੱਕ ਮਹਿਲਾ ਜਖਮੀ ਹੋਏ। ਪੁਲਿਸ ਦਾ ਮੰਨਣਾ ਹੈ ਕਿ ਪੰਜ ਤੋਂ ਸੱਤ ਗੋਲੀਆਂ ਚਲਾਈਆਂ ਗਈਆਂ ਅਤੇ ਹੁਣ ਤੱਕ ਚਾਰ ਸ਼ੈਲ ਬਰਾਮਦ ਹੋਏ ਹਨ। ਪੁਲਿਸ ਨੇ ਇਸ ਘਟਨਾ ਨੂੰ ਅਫਸੋਸਜਨਕ ਦੱਸਿਆ ਹੈ ਅਤੇ ਇਸਦੀ ਜਾਂਚ ਸ਼ੁਰੂ ਕੀਤੀ ਗਈ ਹੈ।

Real Estate