‘ਪੰਜਾਬ ਨੂੰ ਤੰਗ ਕਰਨ ਦੀ ਕੀਮਤ ਮੁਲਕ ਨੂੰ ਚੁਕਾਉਣੀ ਪਈ ਹੈ, ਇੰਦਰਾ ਗਾਂਧੀ ਨੂੰ ਜਾਨ ਤੱਕ ਗੁਆਉਣੀ ਪਈ’ – ਸ਼ਰਦ ਪਵਾਰ

121

ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਸੰਵੇਦਨਸ਼ੀਲਤਾ ਨਾਲ ਸੰਭਾਲਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜ਼ਿਆਦਾਤਰ ਪ੍ਰਦਰਸ਼ਨਕਾਰੀ ਸਰਹੱਦੀ ਸੂਬੇ ਪੰਜਾਬ ਤੋਂ ਹਨ। ਪਿੰਪਰੀ ਵਿੱਚ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਜ਼ਿਕਰ ਕਰਦਿਆਂ ਹੋਇਆ ਕਿਹਾ ਕਿ ਦੇਸ਼ ਨੇ ਅਤੀਤ ਵਿੱਚ ਪੰਜਾਬ ਨੂੰ ਪਰੇਸ਼ਾਨ ਕਰਨ ਦੀ ਕੀਮਤ ਚੁਕਾਈ ਹੈ। ਉਨ੍ਹਾਂ ਨੇ ਕਿਹਾ, “ਮੈਂ ਉੱਥੇ ਦੋ-ਤਿੰਨ ਵਾਰ (ਪ੍ਰਦਰਸ਼ਨ ਵਾਲੀ ਥਾਂ) ਗਿਆ ਹਾਂ। ਕੇਂਦਰ ਸਰਕਾਰ ਦਾ ਰੁਖ਼ ਤਰਕਸੰਗਤ ਨਹੀਂ ਜਾਪਦਾ।” ਸ਼ਰਦ ਪਵਾਰ ਨੇ ਕਿਹਾ, ”ਮੇਰੀ ਸਲਾਹ ਹੈ ਕਿ ਕੇਂਦਰ ਸਰਕਾਰ ਸਰਹੱਦੀ ਸੂਬੇ ਪੰਜਾਬ ਦੇ ਕਿਸਾਨਾਂ ਨੂੰ ਅਪਸੈੱਟ ਨਾ ਹੋਣ ਦੇਵੇ। ਜੇਕਰ ਅਸੀਂ ਕਿਸਾਨਾਂ ਅਤੇ ਸਰਹੱਦੀ ਸੂਬੇ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਾਂਗੇ, ਤਾਂ ਇਸ ਦੇ ਕਈ ਹੋਰ ਦੂਜੇ ਅਸਰ ਪੈਣਗੇ।” ਐੱਨਸੀਪੀ ਮੁਖੀ ਨੇ ਕਿਹਾ, ”ਸਾਡੇ ਮੁਲਕ ਨੇ ਪੰਜਾਬ ਨੂੰ ਅਪਸੈੱਟ ਕਰਨ ਦੀ ਕੀਮਤ ਚੁਕਾਈ ਹੈ, ਇੱਥੋਂ ਤੱਕ ( ਤਤਕਾਲੀ ਪ੍ਰਧਾਨ ਮੰਤਰੀ) ਇੰਦਰਾ ਗਾਂਧੀ ਨੂੰ ਆਪਣੀ ਜਾਨ ਗੁਆਉਣੀ ਪਈ। ਦੂਜੇ ਪਾਸੇ ਪੰਜਾਬ ਦੇ ਕਿਸਾਨ ਭਾਵੇਂ ਉਹ ਸਿੱਖ ਹੋਣ ਜਾਂ ਹਿੰਦੂ ਉਨ੍ਹਾ ਦੇਸ ਦੀ ਅਨਾਜ ਸਪਲਾਈ ਵਿਚ ਯੋਗਦਾਨ ਪਾਇਆ ਹੈ।”

Real Estate