ਕਿੰਗਜ਼ ਕੈਨਿਅਨ ਨੈਸ਼ਨਲ ਪਾਰਕ ਸੋਮਵਾਰ ਨੂੰ ਅੰਸ਼ਕ ਤੌਰ ‘ਤੇ ਖੁੱਲ੍ਹੇਗਾ

87

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਵਿੱਚ ਜੰਗਲੀ ਅੱਗਾਂ ਤੋਂ ਸੁਰੱਖਿਆ ਲਈ ਕਾਫੀ ਸਮਾਂ ਬੰਦ ਰਹਿਣ ਦੇ ਬਾਅਦ ਸਿਕੋਆ ਅਤੇ ਕਿੰਗਜ਼ ਕੈਨਿਅਨ ਨੈਸ਼ਨਲ ਪਾਰਕਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿੰਗਜ਼ ਕੈਨਿਅਨ ਨੈਸ਼ਨਲ ਪਾਰਕ ਦੇ ਜਿਹੜੇ ਖੇਤਰਾਂ ਵਿੱਚ ਕੋਈ ਵੀ ਅੱਗ ਨਹੀਂ ਬਲ ਰਹੀ ਹੈ ਅਤੇ ਜਿਹੜੇ ਖੇਤਰ ਖਤਰੇ ਤੋਂ ਬਾਹਰ ਹਨ ,ਨੂੰ ਸੋਮਵਾਰ ਤੋਂ ਫਿਰ ਤੋਂ ਲੋਕਾਂ ਲਈ ਖੋਲ੍ਹਿਆ ਜਾਵੇਗਾ।
ਪਾਰਕਾਂ ਨੂੰ ਦੁਬਾਰਾ ਖੋਲ੍ਹਣ ਦੇ ਮੱਦੇਨਜ਼ਰ ਅਧਿਕਾਰੀ ਮਹਿਮਾਨਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਯਾਤਰਾ ਦੌਰਾਨ ਆਪਣੇ ਨਾਲ ਪਾਣੀ ਲੈ ਕੇ ਆਉਣ ਕਿਉਂਕਿ ਅਕਤੂਬਰ ਦੇ ਅਖੀਰ ਤੱਕ ਇੱਥੇ ਪਾਣੀ ਉਪਲਬਧ ਨਹੀਂ ਹੋਵੇਗਾ। ਇਸਦੇ ਇਲਾਵਾ ਇਸ ਸਮੇਂ ਕੋਈ ਫਰੰਟ ਕੰਟਰੀ ਕੈਂਪਿੰਗ ਉਪਲੱਬਧ ਨਹੀਂ ਹੈ। ਨੈਸ਼ਨਲ ਪਾਰਕ ਦੇ ਅਧਿਕਾਰੀਆਂ ਦੇ ਅਨੁਸਾਰ, ਰੈਡਵੁੱਡ ਕੈਨਿਅਨ ਬੰਦ ਰਹੇਗਾ ਅਤੇ ਨਾਲ ਹੀ ਸਿਕੋਆ ਨੈਸ਼ਨਲ ਪਾਰਕ ਦੇ ਲੋਜਪੋਲ, ਮਿਡਲ ਫੋਰਕ ਅਤੇ ਮਿਨਰਲ ਕਿੰਗ ਦੇ ਖੇਤਰ  ਬੰਦ ਰਹਿਣਗੇ।

Real Estate