ਸਾਲ 2002 ਦੀ ਗੁਆਚੀ ਕਾਰ ਨਦੀ ਵਿੱਚੋਂ ਹੋਈ ਬਰਾਮਦ

102

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਤਕਰੀਬਨ ਦੋ ਦਹਾਕਿਆਂ ਪਹਿਲਾਂ ਸਾਲ 2002 ਵਿੱਚ ਇੱਕ ਮਾਂ ਅਤੇ ਦੋ ਬੱਚਿਆਂ ਸਮੇਤ ਗੁਆਚੀ ਹੋਈ ਇੱਕ ਕਾਰ ਨੂੰ ਵੀਰਵਾਰ ਨੂੰ ਓਹੀਓ ਨਦੀ ਵਿੱਚੋਂ ਬਰਾਮਦ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਦੱਸਿਆ ਕਿ ਇੰਡੀਆਨਾ ਵਿੱਚ ਓਹੀਓ ਨਦੀ ਵਿੱਚੋਂ ਮਿਲੀ ਕਾਰ ਇੱਕ ਮਾਂ ਦੀ ਹੈ ਜੋ ਆਪਣੇ ਦੋ ਬੱਚਿਆਂ ਸਮੇਤ ਲਾਪਤਾ ਹੋ ਗਈ ਸੀ। ਗੋਤਾਖੋਰਾਂ ਨੇ ਸਾਈਡ ਸੋਨਾਰ ਸਕੈਨ ਟੈਕਨਾਲੌਜੀ ਦੀ ਵਰਤੋਂ ਕਰਕੇ 1997 ਦੀ ਇਸ ਨਿਸਾਨ ਕਾਰ ਨੂੰ ਨਦੀ ਦੀ ਸਤਹ ਤੋਂ 50 ਫੁੱਟ ਤੋਂ ਹੇਠਾਂ
ਲੱਭਿਆ। ਇਹ ਗੱਡੀ ਸਟੈਫਨੀ ਵੈਨ ਨਗੁਏਨ ਦੇ ਨਾਮ ‘ਤੇ ਰਜਿਸਟਰਡ ਕਰਵਾਈ ਗਈ ਸੀ, ਜੋ ਕਿ 2002 ਵਿੱਚ ਆਪਣੀ 4 ਸਾਲਾ ਧੀ ਕ੍ਰਿਸਟੀਨਾ ਅਤੇ 3 ਸਾਲ ਦੇ ਬੇਟੇ ਜੌਨ ਨਾਲ ਗਾਇਬ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਉਸ ਵੇਲੇ 26 ਸਾਲਾਂ ਨਗੁਏਨ ਨੇ ਇੱਕ ਨੋਟ ਛੱਡਿਆ ਕਿ ਉਹ ਓਹੀਓ ਨਦੀ ਵਿੱਚ ਗੱਡੀ ਸੁੱਟਣ ਜਾ ਰਹੀ ਹੈ, ਪਰ ਉਸ ਸਮੇਂ ਉਸਦੀ ਗੱਡੀ ਨਦੀ ਵਿੱਚ ਨਹੀਂ ਮਿਲੀ ਸੀ। ਬਰਾਮਦੀ ਉਪਰੰਤ ਇਸ ਕਾਰ ਨੂੰ ਇੱਕ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ ਜਿੱਥੇ ਇੰਡੀਆਨਾ ਸਟੇਟ ਪੁਲਿਸ ਜਾਂਚਕਰਤਾ ਵਾਹਨ ਦੀ ਜਾਂਚ ਕਰਕੇ ਇਹ ਨਿਰਧਾਰਤ ਕਰਨਗੇ ਕਿ ਨਗੁਏਨ ਜਾਂ ਉਸਦੇ ਦੋ ਬੱਚੇ ਕਾਰ ਵਿੱਚ ਮੌਜੂਦ ਸਨ ਜਾਂ ਨਹੀਂ।

Real Estate