ਸਿੰਘੂ ਬਾਰਡਰ ‘ਤੇ ਸਟੇਜ ਕੋਲ ਇੱਕ ਵਿਅਕਤੀ ਦਾ ਕਤਲ ਕਰ ਕੇ ਬੈਰੀਕੇਡ ਨਾਲ ਲਟਕਾਇਆ

134

ਦਿੱਲੀ ਦੇ ਸਿੰਘੂ ਬਾਰਡਰ ਤੇ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ,ਉੱਥੇ ਇੱਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰਾਂ ਅਨੁਸਾਰ ਲਾਸ਼ ਨੂੰ ਉਸ ਦੇ ਹੱਥ ਵੱਢ ਕੇ ਬੈਰੀਕੇਡ ਨਾਲ ਲਟਕਿਆ ਹੋਇਆ ਸੀ। ਲਾਸ਼ ਮਿਲਣ ਤੋਂ ਬਾਅਦ ਕੁੰਡਲੀ ਥਾਣਾ ਪੁਲਿਸ ਨੇ ਲਾਸ਼ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲਿਆਂਦਾ। ਇਸ ਵਿਅਕਤੀ ਦੀ ਲਾਸ਼ ਸਵੇਰੇ ਸਿੰਘੂ ਸਰਹੱਦ ‘ ਤੇ ਅੰਦੋਲਨਕਾਰੀਆਂ ਦੇ ਮੁੱਖ ਮੰਚ ਕੋਲ ਲਟਕਦੀ ਮਿਲੀ ਸੀ। ਉਸ ਦੀ ਉਮਰ 35 ਸਾਲ ਦੇ ਕਰੀਬ ਹੈ। ਨੌਜਵਾਨ ਦੇ ਸਰੀਰ ‘ ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ। ਮਾਰੇ ਗਏ ਨੌਜਵਾਨ ਦਾ ਹੱਥ ਗੁੱਟ ਤੋਂ ਕੱਟ ਦਿੱਤਾ ਗਿਆ ਹੈ।
ਇਸੇ ਦੌਰਾਨ ਸਿੰਘੂ ਬਾਰਡਰ ਤੇ ਬੈਠੇ ਨਿਹੰਗ ਸਿੰਘਾਂ ਦਾ ਇੱਕ ਵੀਡੀਓ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਨਿਹੰਗ ਸਿੰਘ ਆਗੂ ਦੱਸ ਰਹੇ ਹਨ ਕਿ ਇਹ ਵਿਆਕਤੀ ਸ੍ਰੀ ਗੁਰੂ ਗੰਥ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ , ਜਿਸ ਦੌਰਾਨ ਇਸ ਫੜਿਆ ਗਿਆ ਤੇ ਇਸ ਨੂੰ ਸਜ਼ਾ ਦਿੱਤੀ ਗਈ ਹੈ ,

Real Estate