ਨਿਊਯਾਰਕ ਦੀ ਜੇਲ੍ਹ ਵਿੱਚੋਂ ਔਰਤਾਂ ਅਤੇ ਟ੍ਰਾਂਸਜੈਂਡਰ ਕੈਦੀਆਂ ਨੂੰ ਕੀਤਾ ਜਾਵੇਗਾ ਤਬਦੀਲ

99

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਵਿੱਚ ਸਥਿਤ ਰਾਈਕਰਜ਼ ਆਈਲੈਂਡ ਜੇਲ੍ਹ ਵਿੱਚੋਂ ਸਟਾਫ ਦੀ ਘਾਟ ਦੇ ਮੱਦੇਨਜ਼ਰ ਔਰਤਾਂ ਅਤੇ ਟ੍ਰਾਂਸਜੈਂਡਰ ਕੈਦੀਆਂ ਨੂੰ ਤਬਦੀਲ ਕੀਤਾ ਜਾਵੇਗਾ।ਇਸ ਸਬੰਧੀ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 200 ਤੋਂ ਵੱਧ ਔਰਤਾਂ ਅਤੇ ਟਰਾਂਸਜੈਂਡਰ ਕੈਦੀਆਂ ਨੂੰ ਰਾਈਕਰਜ਼ ਆਈਲੈਂਡ ਜੇਲ੍ਹ ਕੰਪਲੈਕਸ ਤੋਂ ਕੱਢ ਕੇ ਵਧੇਰੇ ਸੁਰੱਖਿਅਤ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇਗਾ। ਕਈ ਸੰਸਦ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਨੇ ਇਸ ਜੇਲ੍ਹ ਦੀ ਜਨਤਕ ਸਿਹਤ ਅਤੇ ਸੁਰੱਖਿਆ ਸਬੰਧੀ ਚਿੰਤਾ ਪ੍ਰਗਟ ਕੀਤੀ ਹੈ, ਜੋ ਕਿ ਸਟਾਫ ਦੀ ਘਾਟ ਨਾਲ ਜੂਝ ਰਹੀ ਹੈ। ਗਵਰਨਰ ਦਫਤਰ ਦੇ ਅਨੁਸਾਰ ਲਗਭਗ 230 ਕੈਦੀਆਂ ਨੂੰ ਵੈਸਟਚੇਸਟਰ ਕਾਉਂਟੀ ਦੀਆਂ ਦੋ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਹ ਟ੍ਰਾਂਸਫਰ, ਜੋ ਕਿ 18 ਅਕਤੂਬਰ ਤੋਂ ਸ਼ੁਰੂ ਹੋਵੇਗਾ, ਹਫਤੇ ਵਿੱਚ ਦੋ ਵਾਰ ਹੋਵੇਗਾ ਅਤੇ ਇੱਕ ਸਮੇਂ ਵਿੱਚ 10-20 ਲੋਕਾਂ ਨਾਲ ਸ਼ੁਰੂ ਹੋਵੇਗਾ। ਰਾਈਕਰਜ਼ ਜੇਲ੍ਹ ਜੋ ਕਿ ਤਕਰੀਬਨ 400 ਏਕੜ ਦੇ ਕੰਪਲੈਕਸ ਵਿੱਚ ਫੈਲੀ ਹੋਈ ਹੈ, ਨਿਗਰਾਨੀ ਦੀ ਘਾਟ ਅਤੇ ਹਿੰਸਾ ਲਈ ਮਸ਼ਹੂਰ ਹੈ। ਇਸ ਜੇਲ੍ਹ ਕੰਪਲੈਕਸ ਵਿੱਚ ਤਕਰੀਬਨ 10,000 ਬਿਸਤਰੇ ਹਨ ਅਤੇ ਇਸਦੀ 2027 ਤੱਕ ਬੰਦ ਹੋਣ ਦੀ ਸੰਭਾਵਨਾ ਹੈ।

Real Estate