ਡਾਕਘਰ ਵਿੱਚ ਹੋਈ ਗੋਲੀਬਾਰੀ, ਹਮਲਾਵਰ ਸਮੇਤ ਹੋਈਆਂ 3 ਮੌਤਾਂ

43

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਮੈਮਫਿਸ ਵਿੱਚ ਮੰਗਲਵਾਰ ਨੂੰ ਡਾਕ ਵਿਭਾਗ ਦੀ ਇੱਕ ਸਹੂਲਤ ਵਿੱਚ ਗੋਲੀਬਾਰੀ ਹੈਈ ਹੈ। ਇਸ ਗੋਲੀਬਾਰੀ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਯੂ ਐਸ ਪੋਸਟਲ ਸਰਵਿਸ (ਯੂ ਐੱਸ ਪੀ ਐੱਸ) ਦੇ ਦੋ ਕਰਮਚਾਰੀਆਂ ਦੀ ਮੈਮਫਿਸ ਡਾਕ ਸੁਵਿਧਾ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਐੱਫ ਬੀ ਆਈ ਮੈਮਫਿਸ ਅਨੁਸਾਰ ਇਸ ਗੋਲੀਬਾਰੀ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਹਮਲਾਵਰ ਯੂ ਐਸ ਪੀ ਐਸ ਦਾ ਹੀ ਕਰਮਚਾਰੀ ਸੀ। ਜਿਸਦੀ ਮੌਤ ਵੀ ਖੁਦ ਦੁਆਰਾ ਗੋਲੀ ਲੱਗਣ ਕਾਰਨ ਹੋਈ । ਇਹ ਗੋਲੀਬਾਰੀ ਮੰਗਲਵਾਰ ਦੁਪਹਿਰ ਨੂੰ ਪੂਰਬੀ ਲਾਮਰ ਕੈਰੀਅਰ ਅਨੈਕਸ ਵਿਖੇ ਹੋਈ, ਜਿੱਥੇ ਕੋਈ ਰਿਟੇਲ ਗਾਹਕ ਨਹੀਂ ਸੀ। ਪੋਸਟਲ ਇੰਸਪੈਕਟਰ ਅਨੁਸਾਰ ਇਸ ਹਮਲੇ ਦੀ ਜਾਂਚ ਵਿੱਚ ਯੂ ਐਸ ਪੀ ਐਸ ਦੁਆਰਾ ਐਫ ਬੀ ਆਈ ਤੇ ਮੈਮਫਿਸ ਪੁਲਿਸ ਵਿਭਾਗ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸਦੇ ਇਲਾਵਾ ਯੂ ਐਸ ਪੀ ਐਸ ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਹਿਕਰਮੀਆਂ ਦੇ ਨਾਲ ਦੁੱਖ ਪ੍ਰਗਟ ਕੀਤਾ।

Real Estate