ਅਮਰੀਕਾ ਵੱਲੋਂ ਕੈਨੇਡਾ ਤੇ ਮੈਕਸੀਕੋ ਲਈ ਖੋਲ੍ਹੇ ਜਾਣਗੇ ਜ਼ਮੀਨੀ ਬਾਰਡਰ

152

ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੁਆਰਾ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਬਾਰਡਰ ਗੁਆਂਢੀ ਦੇਸ਼ਾਂ ਕੈਨੇਡਾ ਅਤੇ ਮੈਕਸੀਕੋ ਲਈ ਬੰਦ ਕੀਤੇ ਗਏ ਸਨ । ਪਰ ਹੁਣ ਬਾਈਡੇਨ ਪ੍ਰਸ਼ਾਸਨ ਨੇ ਤਕਰੀਬਨ 19 ਮਹੀਨਿਆਂ ਦੀ ਪਾਬੰਦੀ ਤੋਂ ਬਾਅਦ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਅਮਰੀਕਾ ਦੇ ਬਾਰਡਰ ਕੈਨੇਡਾ ਤੇ ਮੈਕਸੀਕੋ ਲਈ ਖੋਲ੍ਹਣ ਦਾ ਫੈਸਲਾ ਕੀਤਾ ਹੈ।  ਇਸ ਸਬੰਧੀ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਨਵੰਬਰ ਤੋਂ ਇਹ ਬਾਰਡਰ ਪੂਰੀ ਤਰ੍ਹਾਂ ਵੈਕਸੀਨ ਲਗਵਾ ਚੁੱਕੇ ਟਰੈਵਲਰਜ਼ ਲਈ ਖੋਲ੍ਹੇ ਜਾਣਗੇ। ਜਿਹੜੇ ਮੁਸਾਫਰ ਆਪਣਾ ਪੂਰੀ ਤਰ੍ਹਾਂ ਵੈਕਸੀਨ ਲੱਗਣ ਦਾ ਸਬੂਤ ਦੇਣਗੇ, ਉਹਨਾਂ ਨੁੰ ਆਪਣੇ ਪਰਿਵਾਰਾਂ, ਦੋਸਤਾਂ ਕੋਲ ਜਾਂ ਫਿਰ ਅਮਰੀਕਾ ਵਿਚ ਖਰੀਦਦਾਰੀ ਕਰਨ ਦੀ ਆਗਿਆ ਅਗਲੇ ਮਹੀਨੇ ਤੋਂ ਮਿਲੇਗੀ। ਇਸ ਤੋਂ ਪਹਿਲਾਂ ਅਮਰੀਕਾ ਦੇ  ਰਾਸ਼ਟਰਪਤੀ ਜੋਅ ਬਾਇਡੇਨ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਵੀ  ਅਜਿਹੀ ਹੀ ਪਾਬੰਦੀ ਖਤਮ ਕੀਤੀ ਸੀ।
Real Estate