ਲਿਖੀ ਗਈ ਡੇਰਾਮੁਖੀ ਲਈ ਇੱਕ ਹੋਰ ਸਜ਼ਾ ਬੱਸ ਸੁਣਾਉਣੀ ਬਾਕੀ ? ਪੰਚਕੂਲਾ ‘ਚ ਲੱਗੀ ਧਾਰਾ 144

89

ਡੇਰਾ ਸਿਰਸਾ ਦੇ ਮੈਨੇਜਰ ਰਣਜੀਤ ਸਿੰਘ ਕਤਲ ਕੇਸ ‘ ਚ 19 ਸਾਲਾਂ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਜ ਮੰਗਲਵਾਰ ਨੂੰ ਡੇਰਾਮੁਖੀ ਰਾਮ ਰਹੀਮ ਸਿੰਘ ਸਮੇਤ ਪੰਜ ਦੋਸ਼ੀਆਂ ਨੂੰ ਸਜ਼ਾ ਸੁਣਾਏਗੀ। ਇਸ ਦੇ ਲਈ ਪੰਚਕੂਲਾ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਪੁਲਿਸ ਨੇ 17 ਨਾਕੇ ਲਗਾ ਕੇ ਸ਼ਹਿਰ ਦੀ ਸੁਰੱਖਿਆ ਲਈ ਸੈਂਕੜੇ ਸਿਪਾਹੀ ਤਾਇਨਾਤ ਕੀਤੇ ਹਨ। ਜ਼ਿਲ੍ਹਾ ਅਦਾਲਤ ਦੇ ਬਾਹਰ ਵੀ ਪੁਲਿਸ ਕਰਮਚਾਰੀ ਵੱਡੀ ਗਿਣਤੀ ਵਿੱਚ ਤਾਇਨਾਤ ਰਹਿਣਗੇ।
ਸੀਬੀਆਈ ਦੀ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਮਾਮਲੇ ਵਿੱਚ ਤੀਜੀ ਵਾਰ ਸਜ਼ਾ ਸੁਣਾਏਗੀ। ਸਵੇਰ ਤੋਂ ਹੀ ਥਾੰ – ਥਾਂ ਤਾਇਨਾਤ ਪੁਲਿਸ ਕਰਮਚਾਰੀ ਚੈਕਿੰਗ ਕਰਨਗੇ। ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਤੋਂ ਇਲਾਵਾ ਹਾਈਵੇਅ ‘ ਤੇ ਪੁਲਿਸ ਦੀ ਗਸ਼ਤ ਕਰਦੀ ਰਹੇਗੀ। ਇਸ ਤੋਂ ਇਲਾਵਾ ਸਾਦੀ ਵਰਦੀ ਵਿੱਚ ਪੁਲਿਸ ਵੀ ਤਾਇਨਾਤ ਰਹੇਗੀ।
ਕਤਲ ਕੇਸ ‘ ਚ ਦੋਸ਼ੀ ਕਰਾਰ ਦਿੱਤਾ ਗਿਆ ਡੇਰਾਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਹੋਵੇਗਾ। ਉਸ ਨੂੰ ਇੱਕ ਵਕੀਲ ਦਿੱਤਾ ਗਿਆ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ ਚ ਉਸ ਵਲੋਂ ਇੱਕ ਵਕੀਲ ਪੇਸ਼ ਹੋਏਗਾ। ਇਸ ਦੇ ਨਾਲ ਹੀ ਦੋਸ਼ੀ ਕ੍ਰਿਸ਼ਨਾ ਕੁਮਾਰ , ਅਵਤਾਰ , ਜਸਵੀਰ ਅਤੇ ਸਬਦੀਲ ਨੂੰ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮਾਮਲੇ ਨੂੰ ਲੈ ਕੇ ਪੁਲਿਸ , ਸੀਆਈਡੀ , ਆਈਬੀ ਸਮੇਤ ਸਾਰੀਆਂ ਜਾਂਚ ਏਜੰਸੀਆਂ ਪੂਰੀ ਚੌਕਸ ਹਨ। ਰਣਜੀਤ ਸਿੰਘ ਕਤਲ ਕੇਸ ਵਿੱਚ ਸਜ਼ਾ ਸੁਣਾਉਣ ਲਈ ਪੰਚਕੂਲਾ ਦੇ ਹਰ ਕੋਨੇ ‘ ਤੇ ਸਖ਼ਤ ਨਜ਼ਰ ਰੱਖ ਜਾਵੇਗੀ। ਪੁਲਿਸ ਵੱਲੋਂ ਹਰ ਥਾਂ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਹੈ।
8 ਅਕਤੂਬਰ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਆਈਪੀਸੀ ਦੀ ਧਾਰਾ 302 ( ਕਤਲ ), 120- ਬੀ ( ਅਪਰਾਧਿਕ ਸਾਜ਼ਿਸ਼ ) ਦੇ ਤਹਿਤ ਦੋਸ਼ੀ ਠਹਿਰਾਇਆ ਸੀ। ਇਸ ਦੇ ਨਾਲ ਹੀ ਅਵਤਾਰ , ਜਸਵੀਰ ਅਤੇ ਸਬਦੀਲ ਨੂੰ ਅਦਾਲਤ ਨੇ ਆਈਪੀਸੀ ਦੀ ਧਾਰਾ 302 ( ਕਤਲ ), 120- ਬੀ ( ਅਪਰਾਧਕ ਸਾਜ਼ਿਸ਼ ) ਅਤੇ ਆਰਮਜ਼ ਐਕਟ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ।

Real Estate