ਪੈਟਰੋਲ ਮਹਿੰਗਾ ਕਿਉਂਕਿ ਵੈਕਸੀਨ ਮੁਫਤ ਆ : ਕੇਂਦਰੀ ਮੰਤਰੀ

58

ਭਾਰਤ ਵਿੱਚ ਪੈਟਰੋਲ ਤੇ ਡੀਜਲ ਦਿਨ ਪ੍ਰਤੀ ਦਿਨ ਮਹਿੰਗਾ ਹੋ ਰਿਹਾ ਹੈ। ਇਸੇ ਦੌਰਾਨ ਮਹਿੰਗੇ ਤੇਲ ‘ਤੇ ਕੇਂਦਰੀ ਪੈਟਰੋਲੀਅਮ ਰਾਜ ਮੰਤਰੀ ਰਾਮੇਸਵਰ ਤੇਲੀ ਨੇ ਤਰਕ ਦਿੱਤਾ ਹੈ ਕਿ’ਪੈਟਰੋਲ ਮਹਿੰਗਾ ਹੈ ਕਿਉਂਕਿ ਕੋਰਨਾ ਦੀ ਵੈਕਸੀਨ ਫ੍ਰੀ ਹੈ, ਨਹੀਂ ਤਾਂ ਫ੍ਰੀ ਵੈਕਸੀਨਲਈ ਪੈਸਾ ਕਿੱਥੋਂ ਆਵੇਗਾ।’ ਮੰਤਰੀ ਨੇ ਇਹ ਕਿਹਾ ‘ਭਾਅ ਜ਼ਿਆਦਾ ਨਹੀਂ, ਟੈਕਸ ਵੀ ਲੱਗ ਰਿਹਾ ਹੈ। ਤੁਸੀਂ ਵੈਕਸੀਨ ਲਈ ਕੀਮਤ ਅਦਾ ਨਹੀਂ ਕੀਤੀ, ਇਸ ਤਰ੍ਹਾਂ ਪੈਟਰੋਲ, ਡੀਜ਼ਲ ਤੋਂ ਹੀ ਪੈਸਾ ਇਕੱਠਾ ਕੀਤਾ ਜਾ ਰਿਹਾ। ‘ ਤੇਲੀ ਨੇ ਪੈਟਰੋਲ ਦੀ ਕੀਮਤ ਦੀ ਪੈਕ ਕੀਤੇ ਪਾਣੀ ਨਾਲ ਤੁਲਨਾ ਕਰਦਿਆਂ ਕਿਹਾ ਕਿ ਪਾਣੀ ਦੀ ਕੀਮਤ ਵਧੇਰੇ ਹੈ। ਉਨ੍ਹਾਂ ਕਿਹਾ, “ਸਾਡੀ ਸਰਕਾਰ ਨੇ ਦੇਸ਼ ਦੇ 130 ਕਰੋੜ ਲੋਕਾਂ ਦਾ ਮੁਫਤ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਹੈ। ਹਰੇਕ ਟੀਕੇ ਦੀ ਕੀਮਤ ਲਗਭਗ 1,200 ਰੁਪਏ ਹੈ ਅਤੇ ਹਰੇਕ ਵਿਅਕਤੀ ਨੂੰ ਦੋ ਖੁਰਾਕਾਂ ਦਾ ਟੀਕਾ ਲਗਾਇਆ ਜਾਵੇਗਾ, ”। ਤੇਲੀ ਨੇ ਕਿਹਾ ਕਿ “ਇੱਕ ਲੀਟਰ ਪੈਟਰੋਲ ਦੀ ਕੀਮਤ 40 ਰੁਪਏ ਹੈ। ਕੇਂਦਰ ਅਤੇ ਰਾਜਾਂ ਨੇ ਪੈਟਰੋਲ ਉੱਤੇ ਟੈਕਸ ਲਗਾ ਦਿੱਤੇ ਹਨ। ਅਸਾਮ ਦੇਸ਼ ਦਾ ਇਕਲੌਤਾ ਸੂਬਾ ਹੈ ਜਿਸ ਨੇ ਘੱਟੋ-ਘੱਟ ਵੈਟ ਲਗਾਇਆ ਹੈ, ਅਤੇ ਰਾਜ ਨੇ ਪੈਟਰੋਲ ਉੱਤੇ ਵੈਟ ਦੇ ਰੂਪ ਵਿੱਚ 28 ਰੁਪਏ ਲਗਾਏ ਹਨ। ਸਾਡੇ ਮੰਤਰਾਲੇ ਨੇ 30 ਰੁਪਏ ਟੈਕਸ ਲਗਾਇਆ ਹੈ, ”

Real Estate