30 ਦਿਨ ਦਾ ਕੋਲਾ ਨਾ ਰੱਖਣ ਵਾਲੇ ਵਾਲੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਜੁਰਮਾਨਾ ਕਰੋ

105

ਕੋਲੇ ਦੀ ਕਮੀ ਨਾਲ ਸੰਕਟ ‘ਚ ਘਿਰੇ ਪੰਜਾਬ ਬਾਰੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਸਰਕਾਰ ਨੂੰ ਬਾਅਦ ‘ਚ ਪਛਤਾਉਣ ਅਤੇ ਮੁਰੰਮਤ ਦੀ ਬਜਾਏ ਪਹਿਲਾਂ ਇਸ ਦੀ ਨਿਗਰਾਨੀ ਅਤੇ ਨਜਿੱਠਣ ਦੀ ਤਿਆਰੀ ਕਰਨੀ ਚਾਹੀਦੀ ਹੈ । ਤੈਅ ਹਦਾਇਤਾਂ ਮੁਤਾਬਕ 30 ਦਿਨ ਦਾ ਕੋਲਾ ਸਟਾਕ ਨਾ ਰੱਖ ਕੇ ਘਰੇਲੂ ਖਪਤਕਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਪ੍ਰਾਈਵੇਟ ਥਰਮਲ ਪਲਾਂਟਾਂ ‘ਤੇ ਜੁਰਮਾਨਾ ਲਾਉਣਾ ਚਾਹੀਦਾ ਹੈ । ਇਸ ਤੋਂ ਇਲਾਵਾ ਸਰਕਾਰ ਨੂੰ ਤੇਜ਼ੀ ਨਾਲ ਸੋਲਰ ਬਿਜਲੀ ਖਰੀਦ ਨਾਲ ਸਮਝੌਤਾ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਛੱਤ ਉਪਰ ਸੋਲਰ ਪੈਨਲ ਲਾਉਣ ਨਾਲ ਬਿਜਲੀ ਇਹਨਾਂ ਨੂੰ ਗਰਿੱਡ ਤੋਂ ਤੋੜਿਆ ਜਾਣਾ ਚਾਹੀਦਾ ਹੈ । ਸਿੱਧੂ ਨੇ ਇਹ ਸੁਝਾਅ ਬਿਜਲੀ ਵਿਭਾਗ ਦੇਖ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸਿੱਧੇ ਦੇਣ ਦੀ ਬਜਾਏ ਸੋਸ਼ਲ ਮੀਡੀਆ ‘ਤੇ ਪਾਇਆ ਹੈ । ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਗਲਤ ਬਿਜਲੀ ਸਮਝੌਤੇ (ਪੀ ਪੀ ਏ) ਕਾਰਨ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ । ਜੋ ਬਿਜਲੀ 3 ਤੋਂ 5 ਰੁਪਏ ਯੂਨਿਟ ਮਿਲਣੀ ਚਾਹੀਦੀ ਹੈ, ਉਸ ਲਈ 11 ਰੁਪਏ ਦੇਣੇ ਪੈ ਰਹੇ ਹਨ । ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਸੀ । ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੇ ਬਾਵਜੂਦ ਨਾ ਤਾਂ ਬਿਜਲੀ ਸਸਤੀ ਹੋਈ ਅਤੇ ਨਾ ਹੀ ਬਿਜਲੀ ਸਮਝੌਤੇ ਰੱਦ ਹੋਏ ।

Real Estate