ਨਿਊਯਾਰਕ: ਕੋਵਿਡ ਵੈਕਸੀਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲਈ ਕਾਰੋਬਾਰਾਂ ਨੂੰ ਕੀਤਾ ਜੁਰਮਾਨਾ

45

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਵਿੱਚ ਇੱਕ ਦਰਜਨ ਤੋਂ ਜਿਆਦਾ ਕਾਰੋਬਾਰਾਂ ਨੂੰ ਵੈਕਸੀਨ ਜਰੂਰਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਕੀਤਾ ਗਿਆ ਹੈ। ਹੁਣ ਤੱਕ, ਨਿਰੀਖਣ ਕੀਤੇ ਗਏ 27,500 ਵਿੱਚੋਂ  14 ਕਾਰੋਬਾਰਾਂ ਨੂੰ  ਟੀਕਾਕਰਨ ਦੇ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਦੇ ਕਾਰਨ ਸ਼ਹਿਰ ਦੁਆਰਾ 1000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ। ਇਸਦੇ ਇਲਾਵਾ 6,760 ਕਾਰੋਬਾਰਾਂ ਨੂੰ ਵੈਕਸੀਨ ਸਬੰਧੀ ਆਦੇਸ਼ ਨੂੰ ਲਾਗੂ ਕਰਨ ਵਿੱਚ ਅਸਫਲ ਰਹਿਣ ਲਈ ਚੇਤਾਵਨੀ ਦਿੱਤੀ ਗਈ ਸੀ। ਇਹਨਾਂ ਆਦੇਸ਼ਾਂ ਤਹਿਤ ਰੈਸਟੋਰੈਂਟਾਂ, ਬਾਰਾਂ, ਅਜਾਇਬ ਘਰਾਂ ਅਤੇ ਥੀਏਟਰਾਂ ਵਰਗੇ ਸਥਾਨਾਂ ਵਿੱਚ ਦਾਖਲ ਹੋਣ ਲਈ ਟੀਕਾਕਰਨ ਦੇ ਸਬੂਤ ਪੇਸ਼ ਕਰਨ ਦੀ ਲੋੜ ਹੁੰਦੀ ਹੈ।ਨਿਊਯਾਰਕ ਦੇ ਕਾਰੋਬਾਰ ਜੋ ਵੈਕਸੀਨ ਆਦੇਸ਼ ਦੀ ਅਣਦੇਖੀ ਕਰਦੇ ਹਨ, ਨੂੰ ਚੇਤਾਵਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਬਾਅਦ ਪਹਿਲੇ ਅਪਰਾਧ ਲਈ 1,000 ਡਾਲਰ, ਦੂਜੇ ਲਈ 2,000 ਡਾਲਰ ਅਤੇ ਫਿਰ ਹਰੇਕ ਵਾਧੂ ਉਲੰਘਣਾ ਲਈ 5,000 ਡਾਲਰ ਦਾ ਜੁਰਮਾਨਾ ਕੀਤਾ ਜਾਂਦਾ ਹੈ।

Real Estate