ਤਿੰਨ ਭਾਰਤੀ ਮੂਲ ਦੇ ਲੁਟੇਰੇ ਗੱਡੀ ਲੁੱਟਣ ਅਤੇ ਸਾਮਾਨ ਖੋਹਣ ਦੇ ਦੋਸ਼ ਚ ਗ੍ਰਿਫਤਾਰ

84

ਬਰੈਂਪਟਨ, ਓਨਟਾਰੀਓ(ਕੁਲਤਰਨ ਸਿੰਘ ਪਧਿਆਣਾ): ਸੈਂਟਰਲ ਰੋਬਰੀ ਬਰਿਉ (Central Robbery Bureau ) ਅਤੇ Strategic Tactical Enforcement Patrol (STEP) ਵੱਲੋ ਬਰੈਂਪਟਨ ਵਿਖੇ ਬਦਮਾਸ਼ੀ ਨਾਲ ਗੱਡੀ ਅਤੇ ਸਾਮਾਨ ਲੁੱਟਣ ਦੇ ਦੋਸ਼ ਹੇਠ ਤਿੰਨ ਜਣਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 9 ਅਕਤੂਬਰ ਵਾਲੇ ਦਿਨ ਬਰੈਂਪਟਨ ਦੇ ਵਿਲਿਅਮ ਪਾਰਕਵੇਅ ਅਤੇ ਏਲਬਰਨ ਮਾਰਕਲ ਡਰਾਈਵ ਵਿਖੇ ਪਹਿਲਾ ਦੋਸ਼ੀਆ ਨੇ ਇੱਕ ਗੱਡੀ ਦੇ ਮਗਰੋ ਆਪਣੀ ਗੱਡੀ ਜੋ ਚੌਰੀ ਦੀ ਸੀ ਨਾਲ ਟੱਕਰ ਮਾਰੀ ਫਿਰ ਗੱਡੀ ਦਾ ਪਿੱਛਾ ਕਰਕੇ ਗੱਡੀ ਅਤੇ ਗੱਡੀ ਚ ਮੌਜੂਦ ਇਲੈਕਟ੍ਰੋਨਿਕ ਦਾ ਸਾਮਾਨ ਬਦਮਾਸ਼ੀ ਨਾਲ ਲੁੱਟ ਲਿਆ ਸੀ। ਪੁਲਿਸ ਨੇ ਮੁਸ਼ਤੈਦੀ ਨਾਲ ਦੋਸ਼ੀਆ ਨੂੰ ਫੜਨ ਲਈ ਮੁਹਿੰਮ ਚਲਾਈ ਸੀ। ਗ੍ਰਿਫਤਾਰ ਦੋਸ਼ੀਆ ਵਿੱਚ ਸਿਮਰਨਜੀਤ ਨਾਰੰਗ (29), ਦਵਿੰਦਰ ਮਾਨ (36) ਅਤੇ ਆਦੀਸ਼ ਸ਼ਰਮਾ (27 ) ਹਨ ਤੇ ਚੌਥਾ ਦੋਸ਼ੀ ਹਾਲੇ ਫਰਾਰ ਹੈ ।ਪੁਲਿਸ ਨੇ ਦੋਸ਼ੀਆ ਕੋਲੋ ਲੁੱਟੀਆਂ ਹੋਈਆਂ ਗੱਡੀਆ ਬਰਾਮਦ ਕਰ ਲਈਆਂ ਹਨ ਪਰ ਹਾਲੇ ਇਲੈਕਟ੍ਰੋਨਿਕ ਦਾ ਸਾਮਾਨ ਬਰਾਮਦ ਨਹੀਂ ਹੋਇਆ ਹੈ।

Real Estate