ਓਰੇਗਨ ਵਿੱਚ ਵੱਡੀ ਮਾਤਰਾ ‘ਚ ਭੰਗ ਦੇ ਪੌਦੇ ਜ਼ਬਤ

50

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਓਰੇਗਨ ਵਿੱਚ ਪੁਲਿਸ ਅਧਿਕਾਰੀਆਂ ਦੁਆਰਾ ਛਾਪੇਮਾਰੀ ਵਿੱਚ ਵੱਡੀ ਮਾਤਰਾ ਵਿੱਚ ਭੰਗ ਦੇ ਪੌਦੇ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ 800 ਪੌਂਡ  ਭੰਗ ਅਤੇ ਤਕਰੀਬਨ ਅੱਧੇ ਮਿਲੀਅਨ ਡਾਲਰ ਦੇ ਭੰਗ ਦੀ ਖੇਤੀ ਨਾਲ ਸਬੰਧਿਤ ਉਪਕਰਣਾਂ ਨੂੰ ਵੀ ਜ਼ਬਤ ਕੀਤਾ ਹੈ। ਹਾਲਾਂਕਿ ਓਰੇਗਨ ਸਟੇਟ ਵਿੱਚ ਮਨੋਰੰਜਨ ਦੀ ਵਰਤੋਂ ਲਈ ਭੰਗ ਦੀ ਵਰਤੋਂ ਕਾਨੂੰਨੀ ਹੈ, ਪਰ 22 ਸਤੰਬਰ ਦੀ ਇਹ ਛਾਪੇਮਾਰੀ ਭੰਗ ਦੀ ਗੈਰਕਨੂੰਨੀ ਪੈਦਾਵਾਰ ਲਈ ਸੀ। ਭੰਗ ਅਤੇ ਇਸਦੀ ਪੈਦਾਵਾਰ ਨਾਲ ਸਬੰਧਿਤ ਉਪਕਰਣਾਂ ਤੋਂ ਇਲਾਵਾ, ਨਾਰਥ ਪਲੈਨਜ਼ , ਓਰੇਗਨ  ਵਿੱਚ ਵੀ 29 ਏਕੜ ਦੀ ਜਾਇਦਾਦ ਵਿੱਚੋਂ 5,719 ਭੰਗ ਦੇ  ਪੌਦੇ ਜ਼ਬਤ ਕੀਤੇ ਗਏ ਹਨ। ਪੁਲਿਸ ਵੱਲੋਂ ਇਸ ਸਬੰਧੀ ਫਿਲਹਾਲ ਕਿਸੇ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਗਿਆ।

Real Estate