ਫਰਿਜ਼ਨੋ: ਸਟਾਫ ਦੇ ਕੋਰੋਨਾ ਪੀੜਤ ਹੋਣ ਕਾਰਨ  ਐਲੀਮੈਂਟਰੀ ਸਕੂਲ ਹੋਇਆ ਬੰਦ

37

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦਾ ਇੱਕ ਐਲੀਮੈਂਟਰੀ ਸਕੂਲ , ਇਸਦੇ ਸਟਾਫ ਦੇ ਕੋਰੋਨਾ ਪੀੜਤ ਹੋਣ ਕਾਰਨ ਬੰਦ ਕੀਤਾ ਗਿਆ ਹੈ। ਇਸ ਸਬੰਧੀ ਫਰਿਜ਼ਨੋ ਯੂਨੀਫਾਈਡ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਐਡੀਕੋਟ ਐਲੀਮੈਂਟਰੀ ਸਕੂਲ ਸਟਾਫ ਵਿੱਚ ਕੋਵਿਡ -19 ਦੇ ਕਈ ਪੁਸ਼ਟੀ ਕੀਤੇ ਕੇਸਾਂ ਕਾਰਨ  ਸਕੂਲ ਨੂੰ 10 ਦਿਨਾਂ ਲਈ ਬੰਦ ਕੀਤਾ ਗਿਆ ਹੈ। ਇਸ ਵਕਫੇ ਦੌਰਾਨ ਸਕੂਲ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇਗੀ। ਫਰਿਜ਼ਨੋ ਵਿੱਚ ਐਡੀਕੋਟ ਪਹਿਲਾ ਸਕੂਲ ਹੈ ਜਿਸ ਨੂੰ ਡਿਸਟ੍ਰਿਕਟ ਵਿੱਚ ਵਿਅਕਤੀਗਤ ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਕੋਰੋਨਾ ਕਾਰਨ ਬੰਦ ਕੀਤਾ ਗਿਆ ਹੈ। ਇਸ ਐਲੀਮੈਂਟਰੀ ਸਕੂਲ ਵਿੱਚ ਲਗਭਗ 50 ਵਿਦਿਆਰਥੀ  ਹਨ ਅਤੇ ਇਹ ਗੰਭੀਰ ਤੌਰ ‘ਤੇ ਅਪਾਹਿਜ ਨੌਜਵਾਨਾਂ ਦੀ ਵੀ ਸੇਵਾ ਕਰਦਾ ਹੈ। ਅਧਿਕਾਰੀਆਂ ਅਨੁਸਾਰ ਇਸ ਰੁੱਤ ਦਾ  ਸਮੈਸਟਰ ਸ਼ੁਰੂ ਹੋਣ ਤੋਂ ਬਾਅਦ ਫਰਿਜ਼ਨੋ ਯੂਨੀਫਾਈਡ ਦੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਕੋਵਿਡ -19 ਦੇ 1,637 ਪਾਜੇਟਿਵ ਕੇਸ ਹੋਏ ਹਨ।
Real Estate