ਟੇਸਲਾ ਦਾ ਮੁੱਖ ਦਫਤਰ ਕੈਲੀਫੋਰਨੀਆ ਤੋਂ ਹੋਵੇਗਾ ਤਬਦੀਲ

48

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਏਲਨ ਮਸਕ ਦੀ ਕੰਪਨੀ ਟੇਸਲਾ ਦਾ ਹੈੱਡਕੁਆਰਟਰ ਕੈਲੀਫੋਰਨੀਆ ਤੋਂ ਟੈਕਸਾਸ ਵਿੱਚ ਤਬਦੀਲ ਕੀਤਾ ਜਾਵੇਗਾ।ਇਸ ਸਬੰਧੀ ਟੇਸਲਾ ਦੇ ਸੀ ਈ ਓ ਏਲਨ ਮਸਕ ਨੇ ਵੀਰਵਾਰ ਨੂੰ ਇੱਕ ਮੀਟਿੰਗ ਵਿੱਚ ਘੋਸ਼ਣਾ ਕੀਤੀ ਹੈ ਕਿ ਕੰਪਨੀ ਦਾ ਹੈੱਡਕੁਆਰਟਰ ਕੈਲੀਫੋਰਨੀਆ ਦੇ ਪਾਲੋ ਆਲਟੋ ਤੋਂ ਆਸਟਿਨ (ਟੈਕਸਾਸ) ਵਿੱਚ ਤਬਦੀਲ ਕੀਤਾ ਜਾਵੇਗਾ। ਪਿਛਲੀ ਗਰਮੀਆਂ ਵਿੱਚ, ਕੰਪਨੀ ਨੇ ਘੋਸ਼ਣਾ ਕੀਤੀ ਸੀ ਕਿ ਉਸਦੀ ਨਵੀਂ ਗੀਗਾਫੈਕਟਰੀ ਟ੍ਰੈਵਿਸ ਕਾਉਂਟੀ ਵਿੱਚ ਹੋਵੇਗੀ। ਕੰਪਨੀ ਅਨੁਸਾਰ ਫੈਕਟਰੀ ਹਵਾਈ ਅੱਡੇ ਤੋਂ ਪੰਜ ਮਿੰਟ, ਡਾਊਨਟਾਊਨ ਤੋਂ 15 ਮਿੰਟ ਦੀ ਦੂਰੀ ‘ਤੇ ਹੈ। ਏਲਨ ਅਨੁਸਾਰ ਇਹ ਟੇਸਲਾ ਦੇ ਕੈਲੀਫੋਰਨੀਆ ਛੱਡਣ ਦੀ ਗੱਲ ਨਹੀਂ ਹੈ, ਬਲਕਿ ਕੰਪਨੀ ਦਾ ਇਰਾਦਾ ਅਸਲ ਵਿੱਚ ਆਉਟਪੁੱਟ ਨੂੰ ਵਧਾਉਣਾ ਹੈ। 2020 ਵਿੱਚ, ਕੋਰੋਨਾ ਮਹਾਂਮਾਰੀ ਨਾਲ ਸਬੰਧਿਤ ਮੁੱਦਿਆਂ ਕਰਕੇ ਮਸਕ ਨੇ ਕਾਉਂਟੀ ਨੇਤਾਵਾਂ ਨਾਲ ਉੱਚ ਪੱਧਰੀ ਝਗੜੇ ਤੋਂ ਬਾਅਦ ਇਸ ਬੇਅ ਏਰੀਆ ਤੋਂ ਹੈੱਡਕੁਆਰਟਰਾਂ ਨੂੰ ਟੈਕਸਾਸ ਵਿੱਚ ਤਬਦੀਲ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ । ਇਸ ਕੰਪਨੀ ਦੇ ਟੈਕਸਾਸ ਚਲੇ ਜਾਣ ਕਾਰਨ , ਕਈ ਕੈਲੀਫੋਰਨੀਆ ਨਿਵਾਸੀਆਂ ਦੀ ਨੌਕਰੀ ‘ਤੇ ਅਸਰ ਪੈ ਸਕਦਾ ਹੈ।

Real Estate