ਜੰਗਲੀ ਅੱਗ ਨਾਲ ਸੈਂਕੜੇ ਵਿਸ਼ਾਲ ਦਰੱਖਤਾਂ ਦੇ ਸੜਣ ਦਾ ਖਦਸ਼ਾ

38

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਸਟੇਟ ਵਿੱਚ ਲੱਗੀ ਕੇ ਐਨ ਪੀ ਕੰਪਲੈਕਸ ਅੱਗ ਨਾਲ ਸੈਂਕੜੇ ਵਿਸ਼ਾਲ ਦਰੱਖਤਾਂ ਦੇ ਸੜ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਨੈਸ਼ਨਲ ਪਾਰਕ ਸਰਵਿਸ (ਐਨ ਪੀ ਐਸ) ਦੇ ਅਨੁਸਾਰ, ਕੇ ਐਨ ਪੀ ਕੰਪਲੈਕਸ ਅੱਗ ਨੇ ਕੈਲੀਫੋਰਨੀਆ ਦੇ ਬਹੁਤ ਸਾਰੇ ਪੁਰਾਣੇ ਵਿਸ਼ਾਲ ਦਰੱਖਤਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਇਹ ਅੱਗ ਸਿਰਫ 11% ਹੀ ਕਾਬੂ ਕੀਤੀ ਗਈ ਹੈ। 4 ਅਕਤੂਬਰ ਨੂੰ ਉੱਤਰ ਵੱਲ ਵਧੀ ਇਸ ਅੱਗ ਨੇ ਰੈੱਡਵੁੱਡ ਕੈਨਿਅਨ ਨੂੰ ਨੁਕਸਾਨ ਪਹੁੰਚਾਇਆ ਅਤੇ ਇਸ ਅੱਗ ਨੇ ਹੁਣ 85,000 ਏਕੜ ਤੋਂ ਵੱਧ ਰਕਬੇ ਨੂੰ ਕਵਰ ਕਰ ਲਿਆ ਹੈ। ਐਨ ਪੀ ਐਸ ਅਨੁਸਾਰ ਮੌਜੂਦਾ ਸਮੇਂ ਸਾੜੇ ਗਏ ਦਰਖਤਾਂ ਦੀ ਸਹੀ ਗਿਣਤੀ ਅਣਜਾਣ ਹੈ ਪਰ ਇਹ ਸੈਂਕੜਿਆਂ ਵਿੱਚ ਹੋ ਸਕਦੇ ਹਨ। ਸਤੰਬਰ ਵਿੱਚ ਹੋਂਦ ‘ਚ ਆਈ ਕੇ ਐਨ ਪੀ ਕੰਪਲੈਕਸ ਅੱਗ ਜੰਗਲ ਦੀ ਅੱਗ ਲੜੀ ਵਿੱਚ ਨਵੀਨਤਮ ਹੈ, ਜੋ ਕਿ ਵਿਸ਼ਵ ਦੇ ਸਭ ਤੋਂ ਵੱਡੇ ਦਰਖਤਾਂ ਨੂੰ ਘੇਰ ਰਹੀ ਹੈ ਅਤੇ ਇਹ ਸਿਕੋਆ ਨੈਸ਼ਨਲ ਪਾਰਕ ਵਿੱਚ ਵੀ ਬਲਦੀ ਹੈ। ਜਿਕਰਯੋਗ ਹੈ ਕਿ ਪਿਛਲੇ ਮਹੀਨੇ, ਕਰਮਚਾਰੀਆਂ ਨੇ ਅੱਗ ਦੀ ਲਪੇਟ ਤੋਂ ਸੁਰੱਖਿਅਤ ਰੱਖਣ ਲਈ, ਸਿਕੋਆ ਅਤੇ ਕਿੰਗਜ਼ ਨੈਸ਼ਨਲ ਪਾਰਕਾਂ ਦੇ ਵੱਡੇ ਦਰੱਖਤਾਂ ਦੇ ਬੇਸ ਨੂੰ ਅਲਮੀਨੀਅਮ ਪਰਤ ਨਾਲ ਲਪੇਟਿਆ ਸੀ। ਜਿਹਨਾਂ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਦਰੱਖਤ, ਜਨਰਲ ਸ਼ਰਮਨ ਵੀ ਸ਼ਾਮਲ ਸੀ।

Real Estate