ਦੋ ਪੱਤਰਕਾਰਾ ਨੂੰ ਮਿਲਿਆ ਇਸ ਵਾਰ ਦਾ ਨੋਬਲ ਸ਼ਾਤੀ ਪੁਰਸਕਾਰ

36

ਦਵਿੰਦਰ ਸਿੰਘ ਸੋਮਲ

ਪੱਤਰਕਾਰ ਮਾਰੀਆ ਰੀਸਾ ਅਤੇ ਦ੍ਰਿਮਤੀ ਮੁਰਾਤੋਵ ਨੂੰ ਆਪਣੇ ਹੱਕਾ ਵਾਸਤੇ ਜਿੱਦੋ ਜਹਿਦ ਕਰਨ ਲਈ ਨੋਬਲ ਪੀਸ ਪਰਾਇਜ ਦਿੱਤਾ ਗਿਆ ਹੈ।ਨੋਬਲ ਕਮੇਟੀ ਨੇ ਇਹਨਾਂ ਦੋਵਾ ਨੂੰ ਉਹਨਾ ਪੱਤਰਕਾਰਾ ਦੇ ਨੁੰਮਾਇੰਦੇ ਦੱਸਿਆ ਜੋ ਇਸ ਆਇਡਆ ਭਾਵ ਆਪਣੇ ਬੋਲਣ ਦੀ ਆਜਾਦੀ ਦੇ ਲਈ ਜੂਝਦੇ ਨੇ।
ਇਸ ਵੱਕਾਰੀ ਪੁਰਸਕਾਰ ਦੇ ਜੈਤੂਆ ਨੂੰ 836,000 ਪਾਊਡ ਦਿੱਤੇ ਜਾਂਦੇ ਨੇ। ਇਹਨਾਂ ਦੋਵਾ ਨੂੰ 329 ਉਮੀਦਵਾਰਾ ਵਿੱਚੋ ਚੁਣਿਆ ਗਿਆ।
ਨੋਬਲ ਕਮੇਟੀ ਵਲੋ ਮਿਸ ਰੀਸਾ ਦੀ ਸ਼ਲਾਘਾ ਕੀਤੀ ਗਈ ਜਿਹਨਾ ਸਹਿ ਸੰਸਥਾਪਨਾ ਕੀਤੀ ਨਿਊਜ ਸਾਇਟ “ਰੈਪਲਰ” ਦੀ ਜਿਸਨੇ ਆਪਣੇ ਪ੍ਰਗਟਾਵੇ ਦੀ ਆਜਾਦੀ ਨੂੰ ਵਰਤਦਿਆ ਆਪਣੇ ਮੁੱਲਖ Philippines ਅੰਦਰ ਹੁੰਦੇ ਸੱਤਾ ਦੇ ਦੁਰਉਪਯੋਗ ਵਧ ਰਹੇ ਤਾਨਾਸ਼ਾਹੀਵਾਦ ਅਤੇ ਹਿੰਸਾ ਦੇ ਉਪਯੋਗ ਦਾ ਪਰਦਾਫਾਸ਼ ਕੀਤਾ। ਨੋਬਲ ਕਮੇਟੀ ਨੇ ਕਿਹਾ ਕੇ ਮਿਸਟਰ ਮੁਰਾਤੋਵ ਜੋ ਕੇ co-founder ਅਤੇ ਸੰਪਾਦਕ ਨੇ ਆਜਾਦ ਅਖਬਾਰ Novaya Gazeta ਦੇ ਇਹ ਦਹਾਕਿਆ ਤੋ ਰਸ਼ੀਆ ਅੰਦਰ ਹੱਕ ਲਈ ਸਘੰਰਸ਼ ਕਰ ਰਿਹਾ ਉਹ ਵੀ ਮੁਸ਼ਕਿਲ ਸਥਿਤੀਆ ਅੰਦਰ।
ਦੋਵੇ ਸੰਪਾਦਕ ਜਾਣੇ ਜਾਂਦੇ ਨੇ ਆਪਣੀ ਤਗੜੀ investigation reporting ਲਈ ਜਿਸ ਕਾਰਣ ਉਹਨਾਂ ਆਪਣੇ ਮੁੱਲਖ ਦੇ ਸੱਤਾਧਾਰੀਆ ਦੀ ਨਰਾਜਗੀ ਵੀ ਮੁੱਲ ਲਈ।ਦੋਵਾ ਨੇ ਕਈ ਵਾਰ ਬੜੀਆ ਵੱਡੀਆ ਚੁਣੌਤੀਆ ਦਾ ਸਾਹਮਣਾ ਕੀਤਾ ਹੈ।

Real Estate