ਲਖੀਮਪੁਰ ਖੀਰੀ ਮਾਮਲੇ ਬਾਰੇ ਬੋਲਿਆ ਯੋਗੀ, ‘ਕਿਸੇ ਦਬਾਅ ਹੇਠ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ’!

73

ਲਖੀਮਪੁਰ ਖੀਰੀ ਹਿੰਸਾ ਬਾਰੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ਵਿੱਚ ਬੋਲਦਿਆਂ ਕਿਹਾ ਕਿ ”ਮੁਲਜ਼ਮਾਂ ਨੂੰ ਸਜ਼ਾ ਦੇਵਾਂਗੇ ਪਰ ਦਬਾਅ ਹੇਠ ਕੰਮ ਨਹੀਂ ਕਰਾਂਗੇ, ਗ੍ਰਿਫ਼ਤਾਰੀ ਸਬੂਤਾਂ ਦੇ ਅਧਾਰ ‘ਤੇ ਹੋਵੇਗੀ ਨਾ ਕਿ ਇਲਜ਼ਾਮਾਂ ਦੇ ਅਧਾਰ ‘ਤੇ।” ਮੁੱਖ ਮੰਤਰੀ ਨੇ ਕਿਹਾ,”ਜਿਹੜੇ ਵਿਰੋਧੀ ਆਗੂ ਪੀੜਤ ਪਰਿਵਾਰਾਂ ਦੇ ਘਰ ਪਹੁੰਚਣਾ ਚਾਹੁੰਦੇ ਸਨ ਉਹ ਸਿਰਫ਼ ਹਮਦਰਦੀ ਦਾ ਦਿਖਾਵਾ ਕਰ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਉੱਥੇ ਕਈ ਅਜਿਹੇ ”ਚਿਹਰੇ” ਹਨ ਜੋ ਕਿ ਹਿੰਸਾ ਦੇ ਪਿੱਛੇ ਹੋ ਸਕਦੇ ਹਨ। ਕਾਨੂੰਨ ਦੀਆਂ ਨਜ਼ਰਾਂ ਵਿੱਚ ਹਰ ਕੋਈ ਬਰਾਬਰ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ।” ”ਹਾਲਾਂਕਿ ਸੁਪਰੀਮ ਕੋਰਟ ਦੇ ਕਹੇ ਮੁਤਾਬਕ ਅਸੀਂ ਕਿਸੇ ਨੂੰ ਮਹਿਜ਼ ਇਲਜ਼ਾਮਾਂ ਦੇ ਅਧਾਰ ‘ਤੇ ਗ੍ਰਿਫ਼ਤਾਰ ਨਹੀਂ ਕਰ ਸਕਦੇ। ”ਲਿਖਤੀ ਸ਼ਿਕਾਇਤ ਦੇ ਅਧਾਰ ‘ਤੇ ਕੇਸ ਰਜਿਸਟਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।”ਕੇਂਦਰੀ ਗ੍ਰਹਿ ਰਾਜ ਮੰਤਰੀ ਜਿਨ੍ਹਾਂ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦਾ ਨਾਮ ਐੱਫ਼ਾਆਈਆਰ ਵਿੱਚ ਹੈ ਦੇ ਅਸਤੀਫ਼ੇ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ, ”ਸਭ ਕੁਝ ਬਿਲਕੁਲ ਸਾਫ਼ ਹੋ ਜਾਵੇਗਾ।””ਕਿਸੇ ਨਾਲ ਵੀ ਅਨਿਆਂ ਨਹੀਂ ਹੋਵੇਗਾ। ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਰ ਕਿਸੇ ਦਬਾਅ ਹੇਠ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।”

Real Estate