ਲਖੀਮਪੁਰ ਕਤਲਕਾਂਡ: ਕੇਂਦਰੀ ਮੰਤਰੀ ਮੁੰਡਾ ਪੁਲਿਸ ਅੱਗੇ ਹੋਇਆ ਪੇਸ਼, ਨੇਪਾਲ ਭੱਜਣ ਦੀਆਂ ਵੀ ਆਈਆਂ ਸਨ ਖ਼ਬਰਾਂ

78

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਮੁੰਡਾ ਆਸ਼ੀਸ਼ ਮਿਸ਼ਰਾ ਪੁਲਿਸ ਅੱਗੇ ਪੇਸ਼ ਹੋ ਗਿਆ ਹੈ। ਅਪਰਾਧ ਸ਼ਾਖਾ ਦੀ ਟੀਮ ਨੇ ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲਾਇੰਸ ਵਿੱਚ ਉਹ ਮੁੱਖ ਦਰਵਾਜੇ ਦੀ ਥਾਂ ਪਿਛਲੇ ਦਰਵਾਜੇ ਤੋਂ ਪੈਦਲ ਹੀ ਦਾਖਲ ਹੋਏ।
ਲਖੀਮਪੁਰ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਘਰ ਨਿਗਾਹਣ ਪਹੁੰਚੇ ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਣਾ ਵਰਤ ਤੋੜ ਦਿੱਤਾ ਹੈ।ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਜਾਂਚ ਦਾ ਹਿੱਸਾ ਨਹੀਂ ਬਣਾਇਆ ਜਾਂਦਾ ਹੈ। ਉਹ ਭੁੱਖ ਹੜਤਾਲ ਕਰਨਗੇ। ਬੀਤੇ ਦਿਨੀਂ ਉਹ ਲਖੀਮਪੁਰ ਖੀਰੀ ਵਿੱਚ ਹੀ ਭੁੱਖ ਹੜਤਾਲ ‘ਤੇ ਬੈਠ ਗਏ ਸਨ। ਪਰ ਹੁਣ ਆਸ਼ੀਸ਼ ਮਿਸ਼ਰਾ ਦੇ ਕਰਾਈਮ ਬ੍ਰਾਂਚ ਪਹੁੰਚ ਕੇ ਪੇਸ਼ ਹੋਣ ਮਗਰੋਂ ਉਨ੍ਹਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ।

Real Estate