ਅਮਰੀਕਾ ਦੀਆਂ ਵੱਡੀਆਂ ਏਅਰਲਾਈਨਜ਼ ਨੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤੀ ਜਰੂਰੀ

46

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਅਮਰੀਕਾ ਦੀਆਂ ਤਕਰੀਬਨ ਸਾਰੀਆਂ ਵੱਡੀਆਂ ਏਅਰਲਾਈਨਜ਼ ਨੇ ਕੋਰੋਨਾ ਵੈਕਸੀਨ ਨੂੰ ਜਰੂਰੀ ਕੀਤਾ ਹੈ। ਇਸ ਸਬੰਧੀ ਅਮੈਰੀਕਨ ਏਅਰਲਾਈਨਜ਼ ਦੀ ਪ੍ਰਤੀਨਿਧਤਾ ਕਰਨ ਵਾਲੀ ਯੂਨੀਅਨ ਨੇ ਚਿੰਤਾ ਪ੍ਰਗਟ ਕੀਤੀ ਕਿ ਇਸ ਜਰੂਰਤ ਨਾਲ ਕਰਮਚਾਰੀਆਂ ਦੀ ਘਾਟ ਹੋ ਸਕਦੀ ਹੈ। ਇਸ ਜਰੂਰਤ ਤਹਿਤ ਕਰਮਚਾਰੀ ਕੋਵਿਡ ਟੀਕਾ ਲੈਣ ਤੋਂ ਇਨਕਾਰ ਕਰਨ ਕਾਰਨ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ।
ਇਸ ਵੈਕਸੀਨ ਜਰੂਰਤ ਦੇ ਸਬੰਧ ਵਿੱਚ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਪ੍ਰਮੁੱਖ ਏਅਰਲਾਈਨਜ਼ ਜਿਵੇਂ ਕਿ ਯੂਨਾਈਟਿਡ ਏਅਰਲਾਈਨਜ਼, ਅਮੈਰੀਕਨ ਏਅਰਲਾਈਨਜ਼, ਸਾਊਥਵੈਸਟ ਏਅਰਲਾਈਨਜ਼, ਜੈੱਟ ਬਲਿਊ, ਅਲਾਸਕਾ ਏਅਰਲਾਈਨਜ਼ ਅਤੇ ਹਵਾਈਅਨ ਏਅਰਲਾਈਨਜ਼ ਆਦਿ ਨੇ ਪੁਸ਼ਟੀ ਕੀਤੀ ਹੈ ਕਿ ਉਹ ਰਾਸ਼ਟਰਪਤੀ ਬਾਈਡੇਨ ਦੇ ਵੈਕਸੀਨ ਜਰੂਰਤ ਦੇ ਆਦੇਸ਼ਾਂ ਦੀ ਪਾਲਣਾ ਕਰਨਗੇ ਜਿਸਦੇ ਲਈ ਕਰਮਚਾਰੀਆਂ ਨੂੰ ਵੈਕਸੀਨ ਲਗਵਾਉਣ ਦੀ ਜ਼ਰੂਰਤ ਹੋਵੇਗੀ।
ਪ੍ਰਮੁੱਖ ਏਅਰਲਾਈਨ ਯੂਨਾਈਟਿਡ ਅਨੁਸਾਰ ਕੰਪਨੀ ਦੇ ਅਨੁਸਾਰ 28 ਸਤੰਬਰ ਤੱਕ 593 ਕਰਮਚਾਰੀਆਂ ਨੇ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ 7 ਅਕਤੂਬਰ ਤੱਕ ਇਹ ਗਿਣਤੀ ਘਟ ਕੇ 232 ਰਹਿ ਗਈ। ਇਸ ਤਰ੍ਹਾਂ ਹੀ ਬਾਕੀ ਦੀਆਂ ਏਅਰਲਾਈਨਜ਼ ਦੇ ਕਰਮਚਾਰੀ ਵੀ ਵੈਕਸੀਨ ਜਰੂਰਤ ਦੇ ਬਾਅਦ ਵੈਕਸੀਨ ਲਗਵਾ ਰਹੇ ਹਨ।

Real Estate