ਅਬਦੁਲ ਰਜ਼ਾਕ ਗੁਰਨਾਹ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ

53


ਇਸ ਸਾਲ ਦੇ ਸਾਹਿਤ ਦੇ ਨੋਬੇਲ ਪੁਰਸਕਾਰ ਲਈ ਤਨਜ਼ਾਨੀਆ ਦੇ ਨਾਵਲਕਾਰ ਅਬਦੁਲ ਰਜ਼ਾਕ ਗੁਰਨਾਹ ਨੂੰ ਚੁਣਿਆ ਗਿਆ ਹੈ । ਉਨ੍ਹਾ ਦਾ ਜਨਮ 1948 ‘ਚ ਜਾਂਜ਼ੀਬਾਰ ‘ਚ ਹੋਇਆ ਸੀ ਤੇ ਇੰਗਲਿਸ਼ ਵਿਚ ਲਿਖਣ ਵਾਲੇ ਗੁਰਨਾਹ ਰਿਟਾਇਰਮੈਂਟ ਤੋਂ ਪਹਿਲਾਂ ਇੰਗਲੈਂਡ ਦੀ ਕੈਂਟ ਯੂਨੀਵਰਸਿਟੀ ਵਿਚ ਪ੍ਰੋਫੈਸਰ ਸਨ । ਉਨ੍ਹਾ ਦੇ ਨਾਵਲ ਪੈਰਾਡਾਈਜ਼ ਤੇ ਡਿਜ਼ਰਸ਼ਨ ਨੂੰ ਕਾਫੀ ਸਲਾਹਿਆ ਗਿਆ ਸੀ । ਉਨ੍ਹਾ 10 ਨਾਵਲ ਲਿਖੇ ਹਨ । ਸਵੀਡਿਸ਼ ਅਕੈਡਮੀ ਨੇ ਪੁਰਸਕਾਰ ਦਾ ਐਲਾਨ ਕਰਦਿਆਂ ਕਿਹਾ ਕਿ ਗੁਰਨਾਹ ਨੇ ਆਪਣੀ ਲੇਖਣੀ ਨਾਲ ਬਸਤੀਵਾਦ ਦੇ ਅਨਸਰਾਂ, ਸੰਸਕ੍ਰਿਤੀਆਂ ਨੂੰ ਲੈ ਕੇ ਕਾਫੀ ਕੁਝ ਲਿਖਿਆ ਹੈ । ਉਹ ਸ਼ਰਨਾਰਥੀ ਵਜੋਂ ਇੰਗਲੈਂਡ ਆਏ ਸਨ ਤੇ ਉਨ੍ਹਾ ਦੀ ਲੇਖਣੀ ਵਿਚ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ ਪ੍ਰਧਾਨ ਰਹੀਆਂ ਹਨ ।

Real Estate