100 ਦੇ ਕਰੀਬ ਸਾਬਕਾ ਮਹਿਲਾ ਸੈਨਿਕਾਂ ਦਾ ਕੀਤਾ ਸਨਮਾਨ

49

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ 100 ਦੇ ਕਰੀਬ ਮਹਿਲਾ ਸੈਨਿਕਾਂ ਦਾ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨ ਕੀਤਾ ਗਿਆ ਹੈ। ਇਸ ਸਨਮਾਨ ਲਈ ਮਹਿਲਾ ਸੈਨਿਕਾਂ ਦੇ ਸਮੂਹ ਨੂੰ ਰਾਜਧਾਨੀ ਵਾਸ਼ਿੰਗਟਨ, ਡੀ ਸੀ ਦੀ ਯਾਤਰਾ ਕਰਵਾਈ ਗਈ ਹੈ। ਇਸ ਸਨਮਾਨ ਲਈ ਅਮਰੀਕੀ ਸੰਸਥਾਵਾਂ “ਆਪਰੇਸ਼ਨ ਹਰ ਸਟੋਰੀ” ਅਤੇ “ਆਨਰ ਫਲਾਈਟ ਸ਼ਿਕਾਗੋ” ਨੇ 93 ਸਾਬਕਾ ਮਹਿਲਾ ਸੈਨਿਕਾਂ ਨੂੰ ਉਨ੍ਹਾਂ ਦੀ ਸੇਵਾ ਦਾ ਸਨਮਾਨ ਕਰਨ ਲਈ ਮੁਫਤ ਵਿੱਚ ਦੇਸ਼ ਦੀ ਰਾਜਧਾਨੀ ਦੀ ਯਾਤਰਾ ਕਰਵਾਈ। ਆਪਣੀ ਯਾਤਰਾ ਦੌਰਾਨ ਇਹਨਾਂ ਮਹਿਲਾਵਾਂ ਨੇ ਕੈਪੀਟਲ ਵਿੱਚ ਵੱਖ ਵੱਖ ਸਥਾਨਾਂ , ਸਮਾਰਕਾਂ ਨੂੰ ਵੇਖ ਕੇ ਆਪਣੀਆਂ ਯਾਦਾਂ ਤਾਜਾ ਕੀਤੀਆਂ।
ਇਸ ਦੌਰਾਨ ਇੱਕ ਸਾਬਕਾ ਲੈਫਟੀਨੈਂਟ ਜੋਇਸ ਕੈਂਪਬੈਲ-ਟੈਰੀ ਜਿਸਨੇ ਨੇਵੀ ਅਤੇ ਏਅਰ ਫੋਰਸ ਵਿੱਚ ਸੇਵਾ ਨਿਭਾਈ ਸੀ , ਨੇ ਕਿਹਾ ਕਿ ਉਹ ਦੇਸ਼ ਦੀ ਸੇਵਾ ਕਰਨ ਵਾਲੀਆਂ ਔਰਤਾਂ ਦੀ ਸੰਗਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ। ਉਸ ਅਨੁਸਾਰ ਸਾਬਕਾ ਮਹਿਲਾ ਸੈਨਿਕਾਂ ਲਈ ਇਹ ਯਾਤਰਾ ਬਹੁਤ ਸਨਮਾਨ ਜਨਕ ਹੈ। ਇਸ ਮਹਿਲਾ ਸੈਨਿਕ ਦੇ ਇਲਾਵਾ ਹੋਰ ਮਹਿਲਾਵਾਂ, ਜਿਹਨਾਂ ਨੇ ਆਪਣੀ ਜਿੰਦਗੀ ਵਿੱਚ ਅਜੇ ਤੱਕ ਰਾਜਧਾਨੀ ਵਿਚਲੇ ਕੁੱਝ ਸਮਾਰਕ ਨਹੀਂ ਦੇਖੇ ਸਨ , ਨੇ ਇਸ ਯਾਤਰਾ ਨਾਲ ਅਣਦੇਖੇ ਸਮਾਰਕਾਂ ਨੂੰ ਵੇਖ ਕੇ ਸੱਚੀ ਖੁਸ਼ੀ ਪ੍ਰਗਟ ਕੀਤੀ।

Real Estate