ਡੇਰਾ ਮੁਖੀ ਲਈ 12 ਅਕਤੂਬਰ ਨੂੰ ਇੱਕ ਹੋਰ ਸਜ਼ਾ ਦਾ ਹੋਵੇਗਾ ਐਲਾਨ ? ਕਤਮ ਮਾਮਲੇ ਵਿੱਚ ਦੋਸ਼ੀ ਕਰਾਰ

65

ਬਲਾਤਕਾਰ ਤੇ ਕਤਲ ਮਾਮਲੇ ਵਿੱਚ ਕੈਦ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਮ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਗਿਆ ਹੈ। 12 ਅਕਤੂਬਰ ਨੂੰ ਇਸ ਮਾਮਲੇ ਵਿੱਚ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਵੇਗੀ। ਰਣਜੀਤ ਸਿੰਘ ਡੇਰੇ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ। ਸਾਲ 2002 ਵਿੱਚ ਉਨ੍ਹਾਂ ਦਾ ਕਤਲ ਹੋਇਆ ਸੀ ਜਿਸਦਾ ਇਲਜ਼ਾਮ ਡੇਰਾ ਮੁਖੀ ‘ਤੇ ਲੱਗਿਆ ਸੀ।
ਇਸ ਮਾਮਲੇ ਵਿੱਚ ਸੀਬੀਆਈ ਦੇ ਵਕੀਲ ਅਨੁਸਾਰ ਰਣਜੀਤ ਸਿੰਘ ਕਤਲ ਕੇਸ ਵਿੱਚ ਅੱਜ ਡਾ਼ ਸੁਸ਼ੀਲ ਕੁਮਾਰ ਗਰਗ, ਸਪੈਸ਼ਲ ਜੱਜ ਸੀਬੀਆਈ ਕੋਰਟ ਵਿੱਚ ਫ਼ੈਸਲਾ ਸੁਣਾਇਆ ਗਿਆ। ਇਸ ਕੇਸ ਵਿੱਚ ਗੁਰਮੀਤ ਰਾਮ ਰਹੀਮ ਸਿੰਘ, ਕ੍ਰਿਸ਼ਨ ਲਾਲ, ਅਵਤਾਰ ਸਿੰਘ, ਸਬਦਿਲ ਅਤੇ ਜਸਵੀਰ ਨੂੰ 120-ਬੀ, 302 ਸੈਕਸ਼ਨ ਆਈਪੀਸੀ ਵਿੱਚ ਕਨਵਿਕਸ਼ਨ ਦੇ ਹੁਕਮ ਦਿੱਤੇ ਹਨ, ਮੁਲਜ਼ਮ ਮੰਨਿਆ ਹੈ। ਇਸ ਮਾਮਲੇ ਵਿੱਚ ਚਲਾਨ 2007 ਵਿੱਚ ਪੇਸ਼ ਹੋਇਆ ਸੀ ਕਿਉਂਕਿ ਦੂਜੇ ਕੇਸਾਂ ਦੀ ਸੁਣਵਾਈ ਵੀ ਨਾਲੋ-ਨਾਲ ਚੱਲ ਰਹੀ ਸੀ, ਇਸ ਲਈ ਇਸ ਦਾ ਫ਼ੈਸਲਾ ਅੱਜ ਕੀਤਾ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਸੰਭਾਵਨਾ ਹੈ ਕਿ ਰਾਮ ਰਹੀਮ ਨੂੰ ਸਜ਼ਾ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਸੁਣਾਈ ਜਾਵੇਗੀ। ਅੱਜ ਦੀ ਸੁਣਵਾਈ ਵਿੱਚ ਕ੍ਰਿਸ਼ਨ ਲਾਲ ਅਤੇ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਜ਼ਰੀਏ ਹਾਜ਼ਰ ਸਨ। ਜਦਕਿ ਤਿੰਨ ਦੂਜੇ ਮੁਲਜ਼ਮ ਅਵਤਾਰ ਸਿੰਘ, ਸਬਦਿਲ ਅਤੇ ਜਸਵੀਰ ਸ਼ਖ਼ਸ਼ੀ ਤੌਰ ‘ਤੇ ਅਦਾਲਤ ਵਿੱਚ ਹਾਜ਼ਰ ਸਨ, ਜਿਨ੍ਹਾਂ ਨੂੰ ਹਿਰਸਤ ਵਿੱਚ ਲੈ ਲਿਆ ਗਿਆ ਹੈ।

Real Estate