ਕੋਲਕਾਤਾ ਦੇ ਦੁਰਗਾ ਪੂਜਾ ਦੇ ਪੰਡਾਲ ‘ਚ ਕਿਸਾਨ ਅੰਦੋਲਨ ਦੀ ਝਲਕ

47

ਭਾਰਤ ਦੀ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰੋਟੈੱਸਟ ਅਤੇ ਯੂ ਪੀ ਦੇ ਲਖੀਮਪੁਰ ਖੀਰੀ ਵਿਚ ਹੋਏ ਕਤਲੇਆਮ ਦਾ ਕੋਲਕਾਤਾ ਦੇ ਉੱਤਰ ਵਿਚ ਡਮਡਮ ਪਾਰਕ ਭਾਰਤ ਚੱਕਰ ਪੂਜਾ ਕਮੇਟੀ ਦੇ ਦੁਰਗਾ ਪੂਜਾ ਪੰਡਾਲ ‘ਚ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ । ਪੰਡਾਲ ਦੀ ਕੰਧ ‘ਤੇ ਕਿਸਾਨ ਅੰਦੋਲਨ ਨੂੰ ਦਰਸਾਉਂਦੀ ਹਲ ਵਾਹੁੰਦੇ ਟਰੈਕਟਰ ਦੀ ਵੱਡ-ਆਕਾਰੀ ਮੂਰਤੀ ਲਾਈ ਗਈ ਹੈ । ਆਰਟਿਸਟ ਅਨਿਰਬਨ ਦਾਸ ਨੇ ਦੱਸਿਆ ਕਿ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਨਾਂਵਾਂ ਦੀਆਂ ਚਿੱਟਾਂ ਟਰੈਕਟਰ ਨਾਲ ਲਾਈਆਂ ਗਈਆਂ ਹਨ । ਲਖੀਮਪੁਰ ਦੇ ਕਤਲੇਆਮ ਨੂੰ ਦਰਸਾਉਣ ਲਈ ਪੰਡਾਲ ਦੇ ਅੰਦਰ ਕਾਰ ਤੇ ਰਾਹ ਵਿਚ ਲੰਮੇ ਪਏ ਕਿਸਾਨ ਦਾ ਸਕੈੱਚ ਬਣਾਇਆ ਗਿਆ ਹੈ । ਇਸ ਦੇ ਹੇਠਾਂ ਬੰਗਾਲੀ ਵਿਚ ਲਿਖਿਆ ਹੈ-ਕਾਰ ਕਿਸਾਨਾਂ ਨੂੰ ਥੱਲੇ ਦੇ ਕੇ ਧੂੜ ਉਡਾਉਂਦੀ ਉੱਡ ਗਈ ।

Real Estate