3 ਕਤਲਾਂ ਦੇ ਦੋਸ਼ੀ ਨੂੰ ਜਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ

57

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਮਿਸੂਰੀ ਵਿੱਚ ਇੱਕ ਵਿਅਕਤੀ ਨੂੰ 3 ਕਤਲਾਂ ਦੇ ਦੋਸ਼ ਵਿੱਚ ਮੰਗਲਵਾਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਅਰਨੇਸਟ ਜਾਨਸਨ (61) ਦੇ ਕੈਦੀ ਨੂੰ ਬੋਨੇ ਟੈਰੇ ਜੇਲ੍ਹ ਵਿੱਚ ਜਹਿਰੀਲੇ ਟੀਕੇ ਦੀ ਖੁਰਾਕ ਦਿੱਤੀ ਗਈ ਅਤੇ ਸ਼ਾਮ 6:11 ਵਜੇ ਉਸਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਪੋਪ ਫ੍ਰਾਂਸਿਸ ਸਮੇਤ ਵਕੀਲਾਂ ਨੇ ਉਸਦੀ ਸਜ਼ਾ ਟਾਲਣ ਦੀ ਬੇਨਤੀ ਕੀਤੀ ਸੀ। ਜਿਸ ਉਪਰੰਤ ਜਸਟਿਸ ਬ੍ਰੇਟ ਕਵਾਨੌਗ ਦੇ ਆਦੇਸ਼ ਨੇ ਜਾਨਸਨ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਾਨਸਨ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਉਸਦੀ ਸਜ਼ਾ ਗੈਰ ਸੰਵਿਧਾਨਕ ਸੀ ਕਿਉਂਕਿ ਉਹ ਬੌਧਿਕ ਤੌਰ ਤੇ ਅਯੋਗ ਸੀ। ਉਹ ਅਲਕੋਹਲ ਸਿੰਡਰੋਮ ਨਾਲ ਪੈਦਾ ਹੋਇਆ ਸੀ ਅਤੇ 2007 ‘ਚ ਟਿਊਮਰ ਹਟਾਉਣ ਦੀ ਸਰਜਰੀ ਤੋਂ ਦਿਮਾਗ ਦੇ ਟਿਸ਼ੂਆਂ ਨੂੰ ਗੁਆ ਚੁੱਕਾ ਸੀ। ਜਾਨਸਨ ਨੇ 12 ਫਰਵਰੀ, 1994 ਨੂੰ ਲੁੱਟ ਦੇ ਦੌਰਾਨ ਕੇਸੀ ਦੇ ਜਨਰਲ ਸਟੋਰ ਵਿੱਚ ਤਿੰਨ ਕਾਮਿਆਂ ਦੀ ਹੱਤਿਆ ਕਰ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸਨੇ 46 ਸਾਲਾ ਮੈਰੀ ਬ੍ਰੈਚਰ, 57 ਸਾਲਾ ਮੈਬਲ ਸਕ੍ਰੌਗਸ ਅਤੇ 58 ਸਾਲਾ ਫਰੈਡ ਜੋਨਸ ਨੂੰ ਮਾਰਨ ਲਈ ਹਥੌੜੇ ਅਤੇ ਪੇਚਕਸ ਦੀ ਵਰਤੋਂ ਕੀਤੀ ਸੀ। ਉਸ ਨੂੰ ਇਸ ਅਪਰਾਧ ਲਈ ਤਿੰਨ ਵਾਰ ਦੋਸ਼ੀ ਠਹਿਰਾਇਆ ਗਿਆ ਸੀ। ਇਸਦੇ ਇਲਾਵਾ ਜਾਨਸਨ ਨੇ ਜਹਿਰੀਲੇ ਟੀਕੇ ਦੇ ਬਜਾਏ ਫਾਇਰਿੰਗ ਸਕੁਐਡ ਦੁਆਰਾ ਮਾਰੇ ਜਾਣ ਲਈ ਕਿਹਾ ਸੀ, ਕਿਉਂਕਿ ਉਸਨੂੰ ਡਰ ਸੀ ਕਿ ਦਰਦਨਾਕ ਦੌਰੇ ਪੈਣਗੇ ਪਰ ਸੁਪਰੀਮ ਕੋਰਟ ਨੇ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ।

Real Estate