ਸਾਹਰੁਖ ਖਾਨ ਦੇ ਮੁੰਡੇ ਦੀ ਗ੍ਰਿਫਤਾਰੀ ਵੇਲੇ ਭਾਜਪਾਈ ਆਗੂ ਕਿਉਂ ਸੀ ਨਾਲ-ਨਾਲ ?

59

ਐੱਨਸੀਪੀ ਦੇ ਆਗੂ ਤੇ ਮਹਾਰਸ਼ਟਰ ਸਰਕਾਰ ਵਿੱਚ ਮੰਤਰੀ ਨਵਾਬ ਮਲਿਕ ਨੇ ਇਲਜ਼ਾਮ ਲਗਾਇਆ ਹੈ ਕਿ ਐੱਨਸੀਬੀ ਦੇ ਜਿਸ ਛਾਪੇ ਵਿੱਚ ਸ਼ਾਹਰੁਖ਼ ਖਾਨ ਦੇ ਪੁੱਤਰ ਆਰਿਅਨ ਖ਼ਾਨ ਤੇ ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਸ ਵਿੱਚ ਐੱਨਸੀਬੀ ਦੀ ਟੀਮ ਵਿੱਚ ਭਾਜਪਾ ਆਗੂ ਵੀ ਸ਼ਾਮਲ ਸੀ। ਆਗੂ ਨੇ ਪ੍ਰੈਸ ਕਾਨਫਰੰਸ ਵਿੱਚ ਵੀਡੀਓ ਵਿਖਾ ਕੇ ਦਾਅਵਾ ਕੀਤਾ ਕਿ ਛਾਪਾਮਾਰੀ ਵਾਲੀ ਟੀਮ ਵਿੱਚ ਭਾਜਪਾ ਆਗੂ ਮਨੀਸ਼ ਭਾਨੂਸ਼ਾਲੀ ਵੀ ਸ਼ਾਮਲ ਸੀ। ਆਗੂ ਨੇ ਕਿਹਾ ਕਿ ”ਮਨੀਸ਼ 28 ਸਿਤੰਬਰ ਤੱਕ ਨੂੰ ਗੁਜਰਾਤ ਵਿੱਚ ਸੀ ਫਿਰ ਮੁੰਬਈ ਵਾਪਸ ਆਇਆ ਅਤੇ ਫਿਰ ਪਹਿਲੀ ਅਕਤੂਬਰ ਨੂੰ ਅਹਿਮਦਾਬਾਦ ਚੱਲਿਆ ਗਿਆ।” ”ਉਸ ਨੇ ਛਾਪੇ ਵਿੱਚ ਹਿੱਸਾ ਲਿਆ ਤੇ ਛਾਪੇ ਤੋਂ ਬਾਅਦ ਅਰਬਾਜ਼ ਮਸਤਾਨ ਨੂੰ ਐੱਨਸੀਬੀ ਦੇ ਦਫ਼ਤਰ ਛੱਡਿਆ।””ਐੱਨਸੀਬੀ ਨੂੰ ਇਹ ਸਾਰਿਆਂ ਨੂੰ ਸਪਸ਼ਟ ਕਰਨਾ ਪਵੇਗਾ। ਐੱਨਸੀਬੀ ਦੇ ਛਾਪੇ ਵਿੱਚ ਭਾਜਪਾ ਆਗੂ ਕੀ ਕਰ ਰਿਹਾ ਹੈ?” ”ਕੀ ਐੱਨਸੀਬੀ ਜੋ ਭਾਜਪਾ ਕਹਿੰਦੀ ਹੈ ਉਸ ਮੁਤਾਬਕ ਕੰਮ ਕਰਦੀ ਹੈ ?”

Real Estate