ਪਾਕਿਸਤਾਨ ‘ਚ ਭੁਚਾਲ ਨਾਲ ਨੇ ਮਚਾਈ ਸਵੇਰੇ-ਸਵੇਰੇ ਤਬਾਹੀ ,20 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ

54

ਪਾਕਿਸਤਾਨ ਦੇ ਬਲੋਚਿਸਤਾਨ ‘ਚ ਅੱਜ ਵੀਰਵਾਰ ਸਵੇਰੇ ਆਏ ਭੁਚਾਲ ਕਾਰਨ ਕਰੀਬ 20 ਲੋਕਾਂ ਦੀ ਮੌਤ ਹੋ ਗਈ ਤੇ 300 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ ਹਨ। ਭੁਚਾਲ ਦੀ 5.9 ਤੀਬਰਤਾ ਮਾਪੀ ਗਈ ਹੈ। ਇਹ ਭੁਚਾਲ ਪਾਕਿਸਤਾਨੀ ਸਮੈਂ ਅਨੁਸਾਰ ਸਵੇਰੇ-ਸਵੇਰੇ ਆਇਆ ਹੈ।ਭੂਚਾਲ ਦੋ-ਤਿੰਨ ਵਜੇ ਆਇਆ ਅਤੇ ਇਸ ਨੇ ਹਰਨਾਈ ਜ਼ਿਲ੍ਹੇ ਸਮੇਤ ਬਲੋਚਿਸਤਾਨ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ।ਭੂਚਾਨ ਕਾਰਨ ਇੱਥੋਂ ਦੇ ਅੰਦਰੂਨੀ ਇਲਾਕਿਆਂ ਵਿੱਚ ਘਰਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਹਰਨਾਈ ਜ਼ਿਲ੍ਹਾ ਬਲੋਚਿਸਤਾਨ ਦੀ ਸੂਬਾਈ ਰਾਜਧਾਨੀ ਕੁਏਟਾ ਦੇ ਪੂਰਬ ਵੱਲ ਸਥਿਤ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਕੋਲੇ ਦੀਆਂ ਖਾਣਾਂ ਹਨ।

Real Estate