ਡੋਨਾਲਡ ਟਰੰਪ ਫੋਰਬਸ ਦੀ ਅਮੀਰ ਲੋਕਾਂ ਦੀ ਸਿਖਰਲੀ ਸੂਚੀ ਵਿੱਚੋਂ ਹੋਏ ਬਾਹਰ

53

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਫੋਰਬਸ ਨੇ ਆਪਣੀ ਸਾਲਾਨਾ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 25 ਸਾਲਾਂ ਵਿੱਚ ਪਹਿਲੀ ਵਾਰ ਇਸਦੇ ਸਿਖਰਲੇ 400 ਨਾਵਾਂ ਵਿੱਚੋਂ ਬਾਹਰ ਹੋ ਗਏ ਹਨ। ਫੋਰਬਸ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿੱਚ ਟਰੰਪ ਨੇ ਆਪਣਾ ਸਥਾਨ ਗਵਾ ਦਿੱਤਾ। ਇਸ ਸੂਚੀ ਵਿੱਚ  ਚੋਟੀ ਦੇ 400 ਅਮੀਰ ਲੋਕਾਂ ਵਿੱਚ ਸ਼ਾਮਲ ਹੋਣ ਲਈ  2.9 ਬਿਲੀਅਨ ਡਾਲਰ ਦੀ ਸੰਪਤੀ ਹੋਣੀ ਚਾਹੀਦੀ ਸੀ ਜਦਕਿ  ਫੋਰਬਸ ਦੇ ਅਨੁਸਾਰ, ਸਾਬਕਾ ਰਾਸ਼ਟਰਪਤੀ ਕੋਲ 2021 ਵਿੱਚ 2.5 ਬਿਲੀਅਨ ਡਾਲਰ ਦੀ ਰਿਪੋਰਟ ਹੈ। ਸੂਚੀ ਅਨੁਸਾਰ ਟਰੰਪ ਹੁਣ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ 1299 ਵੇਂ ਨੰਬਰ ‘ਤੇ ਹਨ, ਜਿਨ੍ਹਾਂ ਨੇ ਆਪਣੀ ਜਾਇਦਾਦ ਨੂੰ ਰੀਅਲ ਅਸਟੇਟ ਰਾਹੀਂ ਇਕੱਠਾ ਕੀਤਾ ਹੈ। ਫੋਰਬਸ ਅਨੁਸਾਰ ਟਰੰਪ ਪਿਛਲੇ ਸਾਲ ਦੀ ਸੂਚੀ ਵਿੱਚ 339 ਵੇਂ ਨੰਬਰ ‘ਤੇ ਸਨ। ਟਰੰਪ ਅਮਰੀਕਾ ਵਿੱਚ ਦਫਤਰਾਂ ਦੀਆਂ ਇਮਾਰਤਾਂ, ਬ੍ਰਾਂਡਿਡ ਹੋਟਲ, ਰਿਜੋਰਟਸ ਅਤੇ ਗੋਲਫ ਕੋਰਸਾਂ ਦੇ ਮਾਲਕ ਹਨ। ਮਹਾਂਮਾਰੀ ਦੌਰਾਨ ਘਰੇਲੂ ਕੰਮਕਾਜ ਅਤੇ ਯਾਤਰਾ ਦੀਆਂ ਪਾਬੰਦੀਆਂ ਦੇ ਕਾਰਨ ਇਸ ਤਰ੍ਹਾਂ ਦੀਆਂ ਸੇਵਾਵਾਂ ਨੇ ਟਰੰਪ ‘ਤੇ ਬਹੁਤ ਪ੍ਰਭਾਵ ਪਾਇਆ। ਇਸਦੇ ਇਲਾਵਾ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ, ਜਿਨ੍ਹਾਂ ਦੀ ਅਨੁਮਾਨਿਤ ਸੰਪਤੀ 201 ਬਿਲੀਅਨ ਹੈ, ਇਸ ਸੂਚੀ ਵਿੱਚ ਪਹਿਲੇ ਨੰਬਰ ਤੇ ਹਨ ਅਤੇ ਟੇਸਲਾ ਦੇ ਏਲਨ ਮਸਕ ਦੂਜੇ ਸਥਾਨ ‘ਤੇ ਹਨ, ਜਿਨ੍ਹਾਂ ਦੀ ਸੰਪਤੀ 190.5 ਬਿਲੀਅਨ ਡਾਲਰ ਹੈ। ਇਸ ਤੋਂ ਬਾਅਦ  ਫੇਸਬੁੱਕ ਦੇ ਮਾਰਕ ਜ਼ੁਕਰਬਰਗ (134.5 ਬਿਲੀਅਨ ਡਾਲਰ) ਅਤੇ ਬਿਲ ਗੇਟਸ (134 ਬਿਲੀਅਨ ਡਾਲਰ) ਦਾ ਨਾਮ ਹੈ।

Real Estate