ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ 27 ਸਤੰਬਰ ਤੋ ਸ਼ੁਰੂ

113

ਬਲਜਿੰਦਰ ਸੇਖਾ (ਟੋਰਾਂਟੋ)- ਕੈਨੇਡਾ ਨੇ ਤਕਰੀਬਨ ਪੰਜ ਮਹੀਨੇ ਬਾਅਦ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ।ਕੱਲ ਸੋਮਵਾਰ ਸਤਾਈ ਸਤੰਬਰ ਤੋਂ ਭਾਰਤ ਤੋਂ ਸਿੱਧੀ ਕਨੇਡਾ ਲਈ ਉਡਾਣਾਂ ਦੀ ਸੁਰੂਆਤ ਹੋ ਜਾਵੇਗੀ ।ਅੱਜ ਟਰਾਂਸਪੋਰਟ ਕੈਨੇਡਾ ਵਲੋ ਕੀਤੇ ਟਵੀਟ ਅਨੁਸਾਰ “27 ਸਤੰਬਰ ਰਾਤ 00:01 ਵਜੇ ਤੋਂ ਭਾਰਤ ਤੋਂ ਸਿੱਧੀ ਉਡਾਣਾਂ ਕੈਨੇਡਾ ਵਿੱਚ ਆ ਸਕਣਗੀਆਂ। ਭਾਰਤ ਤੋ ਆਉਣ ਵਾਲੇ ਸਾਰੇ ਯਾਤਰੀਆਂ ਦੀ ਦਿੱਲੀ ਹਵਾਈ ਅੱਡੇ ਤੋਂ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਹੋਣੀ ਜਰੂਰੀ ਹੈ। ਕਰੋਨਾ ਦੀ ਨੈਗੇਟਿਵ ਰਿਪੋਰਟ ਕੈਨੇਡਾ ਲਈ ਸਿੱਧੀ ਉਡਾਣ ਦੇ ਘੱਟੋ ਘੱਟ 18 ਘੰਟਿਆਂ ਦੇ ਅੰਦਰ ਹੋਣੀ ਚਾਹੀਦੀ ਹੈ।

Real Estate