ਤੁਹਾਡਾ ਫੌਨ ਜਾਂ ਨੈਟ ਨੀ ਸੀ ਬੰਦ ਹੋਇਆ ਵਾਟਸਐਪ ਇੰਸਟਾ ਫੇਸਬੁੱਕ ‘ਚ ਹੀ ਆਈ ਸੀ ਸਮੱਸਿਆ : ਫੇਸਬੁੱਕ ਦੇ ਫਾਊਡਰ ਨੂੰ ਭਾਰੀ ਵਿੱਤੀ ਨੁਕਸਾਨ

51

ਦਵਿੰਦਰ ਸਿੰਘ ਸੋਮਲ

ਬੀਤੇ ਦਿਨੀਂ ਸੋਸ਼ਲ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਰੁਕਣ ਨਾਲ ਇੰਟਰਨੈਟ ਦੀ ਵਰਤੋ ਕਰਨ ਵਾਲਿਆ ਨੂੰ ਖਾਸੀ ਦਿੱਕਤ ਪੇਸ਼ ਆਈ।
ਸੋਮਵਾਰ ਦੀ ਸ਼ਾਮ ਜਾ ਮੁੱਲਖਾ ਦੇ ਆਪਣੇ-੨ ਸਮੇ ਦੇ ਹਿਸਾਬ ਨਾਲ facebook ਅਤੇ ਇਸਦੇ ਬਾਕੀ ਪਲੇਟਫਾਰਮਜ instagram whatsapp ਅਤੇ messenger ਕੰਮ ਕਰਨੋ ਹੱਟ ਗਏ।ਤੇ ਕਰੀਬ ਛੇ ਘੰਟੇ ਬੰਦ ਰਹੇ।ਕੰਪਨੀ ਵਲੋ ਦੱਸਿਆ ਗਿਆ ਹੈ ਕੀ ਹੁਣ ਇਹ ਸਾਰੇ ਪਲੇਟਫਾਰਮਜ ਦੌਬਾਰਾ ਸਹੀ ਕੰਮ ਕਰ ਰਹੇ ਨੇ ਇਸ ਸਬਦੀ ਵਜਾਹ ਅੰਦਰੂਨੀ ਤਕਨੀਕੀ ਕਾਰਣ technical issues ਦੱਸੇ ਗਏ ਨੇ।ਕੰਪਨੀ ਦਾ ਕਹਿਣਾ ਹੈ ਕੀ ਇਸ ਗੱਲ ਦਾ ਕੋਈ ਸਬੂਤ ਨਹੀ ਕੇ ਕੋਈ ਡੇਟਾ compromised ਹੋਇਆ ਹੋਵੇ। ਵੱਖ-੨ ਮੀਡੀਆ ਰਿਪੋਰਟਾ ਅਨੁਸਾਰ ਫੇਸਬੁੱਕ ਦੀਆ ਸਾਰੀਆ ਸੇਵਾਵਾ ਅੰਦਰ ਵਿਘਨ ਪੈਣ ਦੇ ਨਾਲ ਉਸਦੇ ਆਪਣੇ ਅੰਦਰੂਨੀ ਢਾਂਚੇ ‘ਚ ਵੀ ਸਮੱਸਿਆਵਾ ਆਈਆ security pass system ਦੇ ਬੰਦ ਹੋਣ ਕਾਰਣ ਸਟਾਫ ਆਪਣੇ ਦਫਤਰਾ ਅੰਦਰ ਵੀ ਨਹੀ ਸੀ ਜਾ ਪਾ ਰਿਹਾ ਅਤੇ ਆਪਸ ਵਿੱਚ ਵੀ ਰਾਬਤਾ ਨੀ ਸੀ ਕਰ ਪਾ ਰਿਹਾ ਸਮੱਸਿਆ ਦੇ ਹੱਲ ਹੋਣ ‘ਚ ਆਈ ਦੇਰੀ ਲਈ ਵੀ ਇਹ ਵਜਾਹ ਮੰਨੀ ਜਾ ਰਹੀ ਹੈ।
Facebook ਨੇ ਇੱਕ ਸਟੇਟਮੈਟ ‘ਚ ਕਿਹਾ ਕੇ ਇਸ ਸਮੱਸਿਆ ਦੀ ਵਜਾਹ configuration change to the backbone routers ਰਹੀ।
ਸਮੱਸਿਆ ਦੇ ਹੱਲ ਹੋਣ ਤੋ ਬਾਅਦ ਫੇਸਬੁੱਕ ਦੇ ਚੀਫ ਐਕਜੀਕਿਊਟਬ ਮਾਰਕ ਜ਼ਕਰਬਰਗ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਕੇ ਫੇਸਬੁੱਕ, ਇੰਨਸਟਾਗ੍ਰਾਮ,ਵਾਟਸਐਪ ਅਤੇ ਮੈਂਸਜਰ ਹੁਣ ਦੌਬਾਰਾ ਆਨਲਾਇਨ ਨੇ।ਉਹਨਾਂ ਸੇਵਾਵਾ ਅੰਦਰ ਆਏ ਇਸ ਵਿਘਨ ਲਈ ਮੁਆਫੀ ਮੰਗੀ ਅਤੇ ਕਿਹਾ ਕੇ ਮੈ ਜਾਣਦਾ ਕੇ ਤੁਸੀ ਸਾਡੀਆ ਸਰਵਿਸਸ ਉੱਪਰ ਕਿੰਨਾ ਭਰੋਸਾ ਕਰਦੇ ਹੋ ਉਹਨਾਂ ਲੋਕਾ ਨਾਲ ਜੁੜੇ ਰਹਿਣ ਲਈ ਜਿੰਨਾ ਦੀ ਤਹਾਨੂੰ ਪਰਵਾਹ ਹੈ।
ਬੀਬੀਸੀ ਦੀ ਇੱਕ ਰਿਪੋਰਟ ਮੁਤਾਬਿਕ ਡਾਊਨਡਿਟੇਕਟਰ ਜੋ ਜਿਹੜੇ ਨੈਟਵਰਕ ਡਾਊਨ ਹੁੰਦੇ ਨੇ ਉਹਨਾਂ ਨੂੰ ਟਰੈਕ ਕਰਦਾ ਉਸਨੇ ਕਿਹਾ ਕੇ ਕੋਈ 10.6 ਮਿਲਿਅਨ ਸਮੱਸਿਆਵਾ ਰਿਪੋਰਟ ਹੋਈਆ ਹਾਂਲਾਕਿ ਅਸਲੀ ਅਕੜਾ ਇਸਤੋ ਕਿਤੇ ਜਿਆਦਾ ਹੋ ਸਕਦਾ ਹੈ ਕਿਉਕਿ 3.5 ਬਿਲਿਅਨ ਤੋ ਜਿਆਦਾ ਲੋਕ ਇਹਨਾਂ ਸੇਵਾਵਾਂ ਫੇਸਬੁੱਕ, ਇੰਨਸਟਾਗ੍ਰਾਮ,ਵਾਟਸਐਪ ਅਤੇ ਮੈਂਸਜਰ ਦੀ ਵਰਤੋ ਕਰਦੇ ਨੇ।ਇਸਦੇ ਕਾਰਣ ਫੇਸਬੁੱਕ ਦੇ ਫਾਊਡਰ ਨੂੰ ਭਾਰੀ ਵਿੱਤੀ ਨੁਕਸਾਨ ਹੋਣ ਦੀਆ ਵੀ ਰਿਪੋਰਟਾ ਨੇ।

Real Estate