ਨਿਊਯਾਰਕ : ਜਾਰਜ ਫਲਾਇਡ ਦੀ ਯਾਦਗਾਰੀ ਮੂਰਤੀ ਨਾਲ ਹੋਈ ਛੇੜਛਾੜ

45

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਸਿਟੀ ਦੇ ਯੂਨੀਅਨ ਸਕੁਏਅਰ ਪਾਰਕ ਵਿੱਚ ਸਥਿਤ ਜਾਰਜ ਫਲਾਇਡ ਦੀ ਮੂਰਤੀ ਨਾਲ ਐਤਵਾਰ ਨੂੰ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਛੇੜਛਾੜ ਦੀ ਇੱਕ ਵੀਡੀਓ ਵਿੱਚ ਸਕੇਟਬੋਰਡ ਉੱਤੇ ਇੱਕ ਅਣਪਛਾਤਾ ਆਦਮੀ ਸਵੇਰੇ ਕਰੀਬ 10 ਵਜੇ ਮੂਰਤੀ ਉੱਤੇ ਪੇਂਟ ਸੁੱਟ ਰਿਹਾ ਹੈ। ਜਿਸ ਉਪਰੰਤ ਉਹ ਭੱਜ ਗਿਆ। ਪੁਲਿਸ ਨੇ ਫਿਲਹਾਲ ਇਹ ਵੀਡੀਓ ਜਾਰੀ ਨਹੀਂ ਕੀਤੀ । ਇੱਕ ਗੋਰੇ ਪੁਲਿਸ ਅਧਿਕਾਰੀ ਦੇ ਹੱਥੋਂ ਮਰਨ ਵਾਲੇ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਇਸ ਮੂਰਤੀ ਦਾ ਉਦਘਾਟਨ ਨਿਊਯਾਰਕ ਦੇ ਬਰੂਕਲਿਨ ਵਿਚਲੇ ਫਲੈਟਬਸ਼ ਐਵੀਨਿਊ ਸਥਾਨ ‘ਤੇ ਜੂਨ ਦੇ ਮਹੀਨੇ ਵਿੱਚ ਕੀਤਾ ਗਿਆ ਸੀ। ਇਸ ਮੂਰਤੀ ਨਾਲ ਛੇੜਛਾੜ ਦੀ ਇਹ ਘਟਨਾ ਪਹਿਲੀ ਨਹੀਂ ਹੈ। ਇਸਦੇ ਉਦਘਾਟਨ ਦੇ ਤਕਰੀਬਨ ਪੰਜ ਦਿਨਾਂ ਬਾਅਦ ਇਸਨੂੰ ਕਾਲੇ ਪੇਂਟ ਨਾਲ ਰੰਗ ਦਿੱਤਾ ਗਿਆ ਸੀ। ਜਿਸ ਉਪਰੰਤ ਮੂਰਤੀ ਨੂੰ ਸਥਾਪਿਤ ਕਰਨ ਵਾਲੇ ਗਰੁੱਪ ਨੇ ਇਸ ਨੂੰ ਸਾਫ ਕੀਤਾ ਸੀ। ਇਸਦੇ ਬਾਅਦ ਜੁਲਾਈ ਵਿੱਚ ਇਸ ਮੂਰਤੀ ਨੂੰ ਯੂਨੀਅਨ ਸਕੁਏਅਰ ਵਿੱਚ ਤਬਦੀਲ ਕੀਤਾ ਗਿਆ ਸੀ।

Real Estate