ਜੱਜ ਨੂੰ ਕਹਿੰਦਾ ਟਰੰਪ ‘ਮੇਰਾ ਟਵਿੱਟਰ ਚਲਵਾਓ’

66

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰਿਡਾ ਦੇ ਇੱਕ ਫੈਡਰਲ ਜੱਜ ਨੂੰ ਆਪਣਾ ਟਵਿੱਟਰ ਖਾਤਾ ਬਹਾਲ ਕਰਨ ਲਈ ਟਵਿੱਟਰ ਨੂੰ ਕਹਿਣ ਲਈ ਅਪੀਲ ਕੀਤੀ ਹੈ। ਅਮਰੀਕੀ ਰਾਜਧਾਨੀ ਵਿੱਚ 6 ਜਨਵਰੀ ਨੂੰ ਕੈਪੀਟਲ ਇਮਾਰਤ ਵਿੱਚ ਹੋਏ ਦੰਗਿਆਂ ਤੋਂ ਬਾਅਦ ਟਵਿੱਟਰ ਵੱਲੋਂ ਟਰੰਪ ਦਾ ਖਾਤਾ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਲਈ ਟਰੰਪ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਮਿਆਮੀ ਵਿੱਚ ਅਮਰੀਕੀ ਡਿਸਟ੍ਰਿਕਟ ਕੋਰਟ ਵਿੱਚ ਟਵਿੱਟਰ ਅਤੇ ਇਸਦੇ ਸੀ ਈ ਓ, ਜੈਕ ਡੋਰਸੀ ਦੇ ਵਿਰੁੱਧ ਮੁੱਢਲੇ ਹੁਕਮ ਦੀ ਮੰਗ ਕਰਦੇ ਹੋਏ ਇੱਕ ਮਤਾ ਦਾਇਰ ਕੀਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਟਵਿੱਟਰ , ਟਰੰਪ ਨੂੰ ਉਨ੍ਹਾਂ ਦੇ ਪਹਿਲੇ ਸੋਧ ਅਧਿਕਾਰਾਂ ਦੀ ਉਲੰਘਣਾ ਵਿੱਚ ਸੈਂਸਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਟਰੰਪ ਦੇ ਪੈਰੋਕਾਰਾਂ ਦੁਆਰਾ ਕੈਪੀਟਲ ਇਮਾਰਤ ‘ਤੇ ਹਮਲਾ ਕਰਨ ਦੇ ਕੁੱਝ ਦਿਨਾਂ ਬਾਅਦ ਟਵਿੱਟਰ ਨੇ ਟਰੰਪ ਦੇ ਖਾਤੇ ‘ਤੇ ਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਸੀ। ਟਵਿੱਟਰ ਨੂੰ ਟਰੰਪ ਦੁਆਰਾ ਹੋਰ ਹਿੰਸਾ
ਹਿੰਸਾ ਭੜਕਾਉਣ ਦਾ ਡਰ ਸੀ। ਪਾਬੰਦੀ ਤੋਂ ਪਹਿਲਾਂ, ਟਰੰਪ ਦੇ ਟਵਿੱਟਰ ‘ਤੇ ਲਗਭਗ 89 ਮਿਲੀਅਨ ਫਾਲੋਅਰਜ਼ ਸਨ।
ਟਰੰਪ ਨੂੰ ਫੇਸਬੁੱਕ ਅਤੇ ਗੂਗਲ ਦੇ ਯੂਟਿਊਬ ਅਕਾਊਂਟ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਫੇਸਬੁੱਕ ਦੀ ਪਾਬੰਦੀ 7 ਜਨਵਰੀ, 2023 ਤੱਕ ਚੱਲੇਗੀ, ਜਿਸ ਤੋਂ ਬਾਅਦ ਕੰਪਨੀ ਮੁਅੱਤਲੀ ਦੀ ਸਮੀਖਿਆ ਕਰੇਗੀ ਜਦਕਿ ਯੂਟਿਊਬ ਦੀ ਪਾਬੰਦੀ ਅਨਿਸ਼ਚਿਤ ਹੈ।

Real Estate