ਕੈਲੀਫੋਰਨੀਆ ‘ਚ ਗੋਲੀਬਾਰੀ ਕਾਰਨ ਹੋਈ 1 ਮੌਤ, 1 ਜਖਮੀ

40

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਓਕਲੈਂਡ ਵਿੱਚ ਸ਼ਨੀਵਾਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਆਦਮੀ ਦੀ ਮੌਤ ਹੋ ਜਾਣ ਦੇ ਨਾਲ ਇੱਕ ਔਰਤ ਜ਼ਖਮੀ ਹੋ ਗਈ।ਪੁਲਿਸ ਵਿਭਾਗ ਅਨੁਸਾਰ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਗੋਲੀਬਾਰੀ ਦੀਆਂ ਖਬਰਾਂ ਦੇ ਜਵਾਬ ਵਿੱਚ ਸ਼ਹਿਰ ਦੇ ਮੈਕਸਵੈੱਲ ਇਲਾਕੇ ਵਿੱਚ ਕਾਰਵਾਈ ਦੌਰਾਨ ਇੱਕ ਆਦਮੀ ਅਤੇ ਇੱਕ ਔਰਤ ਨੂੰ ਗੋਲੀ ਲੱਗਣ ਨਾਲ ਜਖਮੀ ਪਾਇਆ।ਆਦਮੀ ਨੂੰ ਮੌਕੇ ‘ਤੇ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਉਸਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ, ਜਦੋਂ ਕਿ ਔਰਤ ਨੂੰਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਪੁਲਿਸ ਦੁਆਰਾ ਫਿਲਹਾਲ ਮ੍ਰਿਤਕ ਦਾ ਨਾਮ, ਉਮਰ ਅਤੇ ਹੋਰ ਪਛਾਣ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ ਜਦਕਿ ਪੁਲਿਸ ਵੱਲੋਂ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਸੀ।ਇਸ ਜਾਨਲੇਵਾ ਗੋਲੀਬਾਰੀ ਨੇ ਇਸ ਸਾਲ ਓਕਲੈਂਡ ਵਿੱਚ ਹੱਤਿਆਵਾਂ ਦੀ ਗਿਣਤੀ 105 ਤੱਕ ਪਹੁੰਚਾ ਦਿੱਤੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 132 ਪ੍ਰਤੀਸ਼ਤ ਅਤੇ 2019 ਦੇ ਮੁਕਾਬਲੇ 70 ਪ੍ਰਤੀਸ਼ਤ ਵੱਧ ਹੈ।

Real Estate