ਕੈਲੀਫੋਰਨੀਆ ਵਿੱਚ ਜਰੂਰੀ ਹੋਵੇਗੀ ਸਕੂਲੀ ਵਿਦਿਆਰਥੀਆਂ ਲਈ ਕੋਵਿਡ ਵੈਕਸੀਨ

58

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਸਟੇਟ ਕੈਲੀਫੋਰਨੀਆ ਵਿੱਚ ਸਕੂਲੀ ਵਿਦਿਆਰਥੀਆਂ ਲਈ ਕੋਰੋਨਾ ਵੈਕਸੀਨ ਦੀ ਜਰੂਰਤ ਲਾਗੂ ਕੀਤੀ ਜਾਵੇਗੀ। ਜਿਸ ਨਾਲ  ਕੈਲੀਫੋਰਨੀਆ ਵਿਦਿਆਰਥੀਆਂ ਲਈ ਕੋਵਿਡ -19 ਟੀਕੇ ਲਾਜ਼ਮੀ ਕਰਨ ਵਾਲਾ, ਦੇਸ਼ ਦਾ ਪਹਿਲਾ ਰਾਜ ਬਣ ਜਾਵੇਗਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸ਼ੁੱਕਰਵਾਰ ਸਵੇਰੇ ਸਾਨ ਫਰਾਂਸਿਸਕੋ ਦੇ ਬਾਲਬੋਆ ਪਾਰਕ ਨੇੜਲੇ ਇਲਾਕੇ ਦੇ ਡੈਨਮੈਨ ਮਿਡਲ ਸਕੂਲ ਵਿੱਚ ਇਸ ਜਰੂਰਤ ਲਈ ਐਲਾਨ ਕੀਤਾ। ਗਵਰਨਰ ਅਨੁਸਾਰ ਅਮਰੀਕੀ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਵੱਖੋ ਵੱਖਰੇ ਉਮਰ ਸਮੂਹਾਂ ਲਈ ਵੈਕਸੀਨ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੋਵਿਡ ਟੀਕਾ ਵਿਦਿਆਰਥੀਆਂ ਨੂੰ ਵਿਅਕਤੀਗਤ ਰੂਪ ਵਿੱਚ ਸਕੂਲ ਜਾਣ ਲਈ ਲੋੜੀਂਦੇ ਟੀਕਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਮੌਜੂਦਾ ਸਮੇਂ ਫਾਈਜ਼ਰ ਦੀ ਕੋਵਿਡ ਵੈਕਸੀਨ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਐਫ ਡੀ ਏ ਦੁਆਰਾ ਮਨਜ਼ੂਰਸ਼ੁਦਾ ਹੈ ਜਦਕਿ ਇਸ ਲਈ  ਸਿਰਫ 12 ਤੋਂ 15 ਸਾਲ ਦੇ ਬੱਚਿਆਂ ਲਈ ਐਮਰਜੈਂਸੀ ਅਧਿਕਾਰ ਦਿੱਤੇ ਗਏ ਹਨ। ਐੱਫ ਡੀ ਏ ਦੁਆਰਾ ਇਸ ਉਮਰ ਸਮੂਹ ਲਈ ਟੀਕੇ ਦੀ ਵਰਤੋਂ ਨੂੰ ਪੂਰਾ ਅਧਿਕਾਰ ਦਿੱਤੇ ਜਾਣ ਦੇ ਬਾਅਦ ਕੈਲੀਫੋਰਨੀਆ ਵਿੱਚ 7 ਤੋਂ 12 ਗ੍ਰੇਡ ਦੇ ਵਿਦਿਆਰਥੀਆਂ ਨੂੰ ਪਬਲਿਕ ਅਤੇ ਪ੍ਰਾਈਵੇਟ  ਸਕੂਲਾਂ ਵਿੱਚ ਟੀਕੇ ਦੀ ਜਰੂਰਤ ਹੋਵੇਗੀ। ਇਸਦੇ ਇਲਾਵਾ ਸੂਬੇ ਵਿੱਚ ਕਿੰਡਰਗਾਰਡਨ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੋਵਿਡ -19 ਟੀਕੇ ਦੀ ਲੋੜ ਉਦੋਂ ਹੀ ਹੋਵੇਗੀ ਜਦੋਂ ਐਫ ਡੀ ਏ ਦੁਆਰਾ 5 ਤੋਂ 11ਸਾਲ ਦੇ ਉਮਰ ਗਰੁੱਪ ਨੂੰ ਟੀਕੇ ਲਈ ਅੰਤਮ ਪ੍ਰਵਾਨਗੀ ਦਿੱਤੀ ਜਾਵੇਗੀ। ਹਾਲਾਂਕਿ ਇਸ ਜਰੂਰਤ ਤਹਿਤ ਵਿਦਿਆਰਥੀਆਂ ਨੂੰ ਧਾਰਮਿਕ ਅਤੇ ਡਾਕਟਰੀ ਛੋਟਾਂ ਦਿੱਤੀਆਂ ਜਾਣਗੀਆਂ।

Real Estate