ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ ਅੱਗ ਕਾਰਨ ਹੋਏ 16 ਲੋਕ ਜ਼ਖਮੀ

50

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਦੇ ਬਰੂਕਲਿਨ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਵਿੱਚ ਇੱਕ ਬੱਚੇ ਸਮੇਤ 16 ਲੋਕ ਜ਼ਖਮੀ ਹੋ ਗਏ। ਅੱਗ ਲੱਗਣ ਦੀ ਸੂਚਨਾ ਮਿਲਣ ਉਪਰੰਤ ਫਾਇਰ ਫਾਈਟਰਜ਼ ਨੇ ਰਾਤ 11:20 ਵਜੇ ਦੇ ਕਰੀਬ ਸਨਸੈੱਟ ਪਾਰਕ ਵਿੱਚ 530 45 ਵੀਂ ਸਟ੍ਰੀਟ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਅੱਗ ਬੁਝਾਉਣ ਲਈ ਕਾਰਵਾਈ ਕੀਤੀ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਬਰੂਕਲਿਨ ਅਪਾਰਟਮੈਂਟ ਦੀ
ਇਸ ਘਟਨਾ ਵਿੱਚ ਜ਼ਖਮੀ ਹੋਏ 16 ਲੋਕਾਂ ਵਿੱਚੋਂ 4 ਦੀ ਹਾਲਤ ਗੰਭੀਰ ਸੀ। ਇਸ ਅੱਗ ਨੂੰ ਬੁਝਾਉਣ ਲਈ
12 ਯੂਨਿਟਾਂ ਦੇ 60 ਫਾਇਰ ਫਾਈਟਰਜ਼ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਉਹਨਾਂ ਨੇ ਅੱਗ ਨੂੰ 45 ਮਿੰਟਾਂ ਵਿੱਚ ਕਾਬੂ ਕੀਤਾ। ਅਧਿਕਾਰੀਆਂ ਦੁਆਰਾ ਇਸ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Real Estate