ਪੰਜਾਬ ‘ਚ ਬੈਕਫੁੱਟ ‘ਤੇ ਕਾਂਗਰਸ, ਰਾਵਤ ਝੂਠ ਬੋਲ ਰਿਹਾ : ਕੈਪਟਨ

145
Chandigarh: Punjab Chief Minister Captain Amarinder Singh addresses a press conference in Chandigarh, on May 23, 2019. (Photo: IANS)

ਪੰਜਾਬ ਦੀ ਰਾਜਨੀਤੀ ‘ਚ ਇਸ ਸਮੇਂ ਕਾਂਗਰਸ ਜਬਰਦਸ਼ਤ ਅੰਦਰੂਨੀ ਲੜਾਈ ਲੜ ਰਹੀ ਹੈ, ਪਾਰਟੀ ਦੇ ਸੀਨੀਅਰ ਨੇਤਾ ਇੱਕ ਦੂਜੇ ਖਿਲਾਫ਼ ਦੋਸ਼ ਲਾ ਰਹੇ ਹਨ । ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਰਾਵਤ ਦੇ ਨਿਸ਼ਾਨੇ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਸਫਾਈ ਪੇਸ਼ ਕੀਤੀ । ਉਨ੍ਹਾ ਰਾਵਤ ਦੇ ਸਾਰੇ ਦਾਵਿਆਂ ਨੂੰ ਝੂਠਾ ਦੱਸਿਆ ਹੈ । ਉਨ੍ਹਾਂ ਨੇ ਉਲਟਾ ਰਾਵਤ ‘ਤੇ ਕਈ ਸਵਾਲ ਦਾਗ ਦਿੱਤੇ । ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਇੰਚਾਰਜ ਹਰੀਸ਼ ਰਾਵਤ ਦੇ ਉਸ ਬਿਆਨ ‘ਤੇ ਜਵਾਬੀ ਹਮਲਾ ਕੀਤਾ ਹੈ ਜਿਸ ਵਿੱਚ ਰਾਵਤ ਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਦਾ ਅਪਮਾਨ ਨਹੀਂ ਕੀਤਾ ਗਿਆ ਹੈ । ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਸਾਰੀ ਦੁਨੀਆਂ ਨੇ ਮੈਨੂੰ ਅਪਮਾਨਿਤ ਹੁੰਦੇ ਵੇਖਿਆ ਤਾਂ ਵੀ ਰਾਵਤ ਅਜਿਹਾ ਦਾਅਵਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਜੇ ਇਹ ਅਪਮਾਨ ਨਹੀਂ ਸੀ ਤਾਂ ਫਿਰ ਕੀ ਸੀ ?
ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਛੱਡ ਰਹੇ ਹਨ । ਕੈਪਟਨ ਨੇ ਕਿਹਾ, ਜੇ ਪਾਰਟੀ ਦਾ ਮੇਰਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ, ਤਾਂ ਨਵਜੋਤ ਸਿੰਘ ਸਿੱਧੂ ਨੂੰ ਮਹੀਨਿਆਂ ਤੋਂ ਸ਼ੋਸ਼ਲ ਮੀਡੀਆ ਅਤੇ ਹੋਰ ਜਨਤਕ ਮੰਚਾਂ ‘ਤੇ ਖੁੱਲ੍ਹ ਕੇ ਮੇਰਾ ਅਪਮਾਨ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ । ਮੇਰੇ ਅਧਿਕਾਰ ਨੂੰ ਚੁਣੌਤੀ ਦੇਣ ਲਈ ਪਾਰਟੀ ਨੇ ਸਿੱਧੂ ਦੀ ਅਗਵਾਈ ਵਾਲੇ ਬਾਗੀਆਂ ਨੂੰ ਖੁੱਲ੍ਹਾ ਹੱਥ ਕਿਉਂ ਦਿੱਤਾ? ਅਮਰਿੰਦਰ ਨੇ ਕਿਹਾ, ‘ਪੂਰੀ ਦੁਨੀਆ ਨੇ ਮੈਨੂੰ ਅਪਮਾਨਿਤ ਅਤੇ ਬੇਇੱਜ਼ਤ ਹੁੰਦੇ ਵੇਖਿਆ ਹੈ ਅਤੇ ਇਸ ਤੋਂ ਬਾਅਦ ਵੀ ਰਾਵਤ ਅਜਿਹਾ ਬਿਆਨ ਦੇ ਰਹੇ ਹਨ । ਜੇ ਇਹ ਅਪਮਾਨ ਨਹੀਂ ਸੀ, ਤਾਂ ਫਿਰ ਕੀ ਸੀ?

Real Estate