ਪੇਟਕੋ ਪਾਰਕ ‘ਚ ਡਿੱਗਣ ਨਾਲ ਮਰਨ ਵਾਲੀ ਮਾਂ ਅਤੇ 2 ਸਾਲਾਂ ਬੱਚੇ ਦੀ ਪਛਾਣ ਹੋਈ

53

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਸਾਨ ਡਿਏਗੋ ਵਿੱਚ ਸ਼ਨੀਵਾਰ ਨੂੰ ਬੇਸਬਾਲ ਗੇਮ ਤੋਂ ਪਹਿਲਾਂ ਪੇਟਕੋ ਪਾਰਕ ਬੇਸਬਾਲ ਸਟੇਡੀਅਮ ਦੀ ਮੰਜਿਲ ਤੋਂ ਡਿੱਗ ਕੇ ਮਰਨ ਵਾਲੀ ਮਾਂ ਅਤੇ ਉਸਦੇ ਦੋ ਸਾਲਾਂ ਬੱਚੇ ਦੀ ਪਛਾਣ ਪੁਲਿਸ ਦੁਆਰਾ ਕੀਤੀ ਗਈ ਹੈ। ਪੁਲਿਸ ਨੇ ਇਹਨਾਂ ਪੀੜਤਾਂ ਦੀ ਪਛਾਣ 40 ਸਾਲਾਂ ਰਾਕੇਲ ਵਿਲਕਿਨਸ ਅਤੇ ਉਸਦੇ 2 ਸਾਲਾਂ ਬੇਟੇ ਡੇਨਜ਼ੇਲ ਬ੍ਰਾਊਨਿੰਗ ਵਿਲਕਿਨਸ ਵਜੋਂ ਕੀਤੀ ਹੈ, ਜੋ ਕਿ ਸਾਨ ਡਿਏਗੋ
ਦੇ ਹੀ ਵਸਨੀਕ ਸਨ। ਪੁਲਿਸ ਨੇ ਦੱਸਿਆ ਕਿ ਮਾਂ ਅਤੇ ਬੇਟਾ, ਹੇਠਾਂ ਫੁੱਟਪਾਥ ‘ਤੇ ਡਿੱਗਣ ਤੋਂ ਪਹਿਲਾਂ ਸਟੇਡੀਅਮ ਦੀ
ਤਕਰੀਬਨ ਤੀਜੀ ਮੰਜ਼ਲ ਦੇ ਕੰਸੋਰਸ ਲੈਵਲ ‘ਤੇ ਡਾਇਨਿੰਗ ਖੇਤਰ ਵਿੱਚ ਸਨ। ਸਾਨ ਡਿਏਗੋ ਪੁਲਿਸ ਅਨੁਸਾਰ ਡਿੱਗਣ ਤੋਂ ਬਾਅਦ ਮਾਂ ਅਤੇ ਬੱਚੇ ਨੂੰ ਗੰਭੀਰ ਸੱਟਾਂ ਕਾਰਨ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।
ਜਦਕਿ ਜਾਂਚਕਰਤਾਵਾਂ ਨੇ ਕਿਹਾ ਕਿ ਪੀੜਤਾਂ ਦੀ ਮੌਤ ਸ਼ੱਕੀ ਜਾਪਦੀ ਹੈ। ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਦੀ ਜਾਂਚ ਜਾਰੀ ਹੈ। ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਪੁਲਿਸ ਵੱਲੋਂ ਗਵਾਹਾਂ ਦੀ ਇੰਟਰਵਿਊ ਲਈ ਜਾ ਰਹੀ ਹੈ।

Real Estate