ਗ੍ਰਹਿ ਮੰਤਰੀ ਰੰਧਾਵਾ ਦੇ ਹੁਕਮ “ਦੂਜੇ ਰਾਜਾਂ ਤੋਂ ਗ਼ੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਝੋਨੇ ਨੂੰ ਰੋਕਿਆ ਜਾਵੇ”

153

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲੀਸ ਵਿਭਾਗ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਦੂਜੇ ਰਾਜਾਂ ਤੋਂ ਚੌਲ ਅਤੇ ਝੋਨੇ ਦੀ ਗੈਰਕਨੂੰਨੀ ਆਮਦ ਨੂੰ ਰੋਕਣ ਲਈ ਸਖ਼ਤੀ ਕਰੇ। ਸ੍ਰੀ ਰੰਧਾਵਾ ਨੇ ਸਾਰੇ ਐੱਸਐੱਸਪੀਜ਼ ਨੂੰ ਚਿਤਾਵਨੀ ਦਿੱਤੀ ਕਿ ਉਹ ਸਾਰੇ ਮੁੱਖ ਮਾਰਗਾਂ ਅਤੇ ਲਿੰਕ ਸੜਕਾਂ ‘ਤੇ ਦਿਨ ਰਾਤ ਨਾਕੇ ਲਗਾਉਣ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਰਾਹੀਂ ਚੌਲ/ ਝੋਨੇ ਦੀ ਆਮਦ ਨੂੰ ਰੋਕਣ ਲਈ ਵਾਹਨਾਂ ਦੀ ਸਖਤੀ ਨਾਲ ਜਾਂਚ ਕਰਨ। ਉਪ ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ, ਗ੍ਰਹਿ ਅਤੇ ਡੀਜੀਪੀ ਨੂੰ ਵੀ ਪੱਤਰ ਲਿਖਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਦੂਜੇ ਰਾਜਾਂ ਤੋਂ ਚੌਲ/ਝੋਨੇ ਦੇ ਗੈਰਕਨੂੰਨੀ ਆਮਦ ਰੋਕਣ ਲਈ ਅੱਜ ਸ਼ਾਮ ਤੱਕ ਜ਼ਿਲ੍ਹਿਆਂ ਵਿੱਚ ਵਾਧੂ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਜਾਣ।
ਹੁਕਮਾਂ ਦੇ ਪਹਿਲੇ ਦਿਨ ਹੀ ਸੰਗਰੂਰ ਦੇ ਮੂਣਕ ਵਿੱਚ ਲੱਗੇ ਚੈਕਿੰਗ ਨਾਕਿਆਂ ‘ਤੇ ਚੈਕਿੰਗ ਦੌਰਾਨ ਯੂਪੀ ਤੋਂ ਆਏ ਝੋਨੇ ਦੇ ਭਰੇ ਚਾਰ ਟਰੱਕਾਂ ਨੂੰ ਆਪਣੇ ਕਬਜ਼ੇ ਵਿਚ ਲਿਆ ਗਿਆ ਹੈ।

Real Estate