ਅਮਰੀਕਾ ਦੇ ਡਰੋਨ ਹਮਲੇ ਵਿੱਚ ਅਲ-ਕਾਇਦਾ ਦੇ ਸੀਨੀਅਰ ਨੇਤਾ ਦੀ ਹੋਈ ਮੌਤ

68

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਫੌਜ ਦੇ  ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਰੀਆ ਵਿੱਚ  ਅਮਰੀਕਾ ਦੁਆਰਾ ਕੀਤੇ ਗਏ ਡਰੋਨ ਹਮਲੇ ਵਿੱਚ ਅਲਕਾਇਦਾ ਦੇ ਇੱਕ ਸੀਨੀਅਰ ਨੇਤਾ ਦੀ ਮੌਤ ਹੋਈ ਹੈ।
ਇਸ ਹਮਲੇ ਬਾਰੇ ਏਅਰ ਫੋਰਸ ਟਾਈਮਜ਼ ਦੇ ਅਨੁਸਾਰ, ਸਲੀਮ ਅਬੂ-ਅਹਿਮਦ ਨੂੰ 20 ਸਤੰਬਰ ਨੂੰ ਸੀਰੀਆ ਦੇ ਇਦਲਿਬ ਸ਼ਹਿਰ ਦੇ ਬਾਹਰ ਇੱਕ ਵਾਹਨ ਵਿੱਚ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਵਿੱਚ ਕੋਈ ਵੀ ਨਾਗਰਿਕ ਜ਼ਖਮੀ ਨਹੀਂ ਹੋਇਆ। ਅਮਰੀਕੀ ਆਰਮੀ ਦੇ ਮੇਜਰ ਜੌਹਨ ਰਿਗਸਬੀ ਨੇ ਦੱਸਿਆ ਕਿ ਸਲੀਮ ਅਬੂ-ਅਹਿਮਦ ਅਲ-ਕਾਇਦਾ ਹਮਲਿਆਂ ਦੀ ਯੋਜਨਾਬੰਦੀ, ਫੰਡਿੰਗ ਅਤੇ ਮਨਜ਼ੂਰੀ ਦੇਣ ਲਈ ਜ਼ਿੰਮੇਵਾਰ ਸੀ। ਇਸਦੇ ਇਲਾਵਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਵੀ ਕਿਹਾ ਹੈ ਕਿ 20 ਸਤੰਬਰ ਨੂੰ ਇਸ ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਉੱਤੇ ਹੋਏ ਹਮਲੇ ਪਿੱਛੇ ਅਮਰੀਕਾ ਦਾ ਹੱਥ ਸੀ।
ਆਪਣੀ ਇਸ ਡਰੋਨ ਸਟਰਾਈਕ ਨਾਲ ਅਮਰੀਕਾ ਨੇ  ਅੰਤਰਰਾਸ਼ਟਰੀ ਅੱਤਵਾਦੀ ਨੈਟਵਰਕਾਂ ਨੂੰ ਨੀਵਾਂ ਦਿਖਾਉਣ ਅਤੇ ਅੱਤਵਾਦੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕੀ ਕਾਰਵਾਈਆਂ ਨੂੰ ਜਾਰੀ ਰੱਖਣ ਦਾ ਉਦੇਸ਼ ਪ੍ਰਗਟ ਕੀਤਾ ਹੈ।

Real Estate