ਟਾਟਾ ਕੋਲ ਵਾਪਸ ਆਈ ਏਅਰ ਇੰਡੀਆ

147

ਟਾਟਾ ਨੇ ਸਭ ਤੋਂ ਵੱਧ ਬੋਲੀ ਦੇ ਕੇ ਕਰਜ਼ੇ ਹੇਠ ਦੱਬੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਸਰਕਾਰ ਤੋਂ ਵਾਪਸ ਖਰੀਦ ਲਿਆ ਹੈ। ਕੰਪਨੀ ਦਸੰਬਰ ਤੱਕ ਟਾਟਾ ਨੂੰ ਸੌਂਪ ਦਿੱਤੀ ਜਾਵੇਗੀ। ਪਿਛਲੇ ਦਿਨੀਂ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਘਾਟੇ ਵਿਚ ਚੱਲ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਖਰੀਦਣ ਵਾਸਤੇ ਬੋਲੀ ਜਮ੍ਹਾਂ ਕਰਵਾਈ ਸੀ । ਟਾਟਾ ਸਮੂਹ ਦੀ ਬੋਲੀ ਪ੍ਰਵਾਨ ਹੋਣ ਤੋਂ ਬਾਅਦ 67 ਸਾਲਾਂ ਦੇ ਵਕਫ਼ੇ ਮਗਰੋਂ ਏਅਰ ਇੰਡੀਆ ਇਕ ਵਾਰ ਫਿਰ ਤੋਂ ਟਾਟਾ ਦੇ ਸਪੁਰਦ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਵੱਲੋਂ ਅਕਤੂਬਰ 1932 ਵਿਚ ਟਾਟਾ ਏਅਰਲਾਈਨਜ਼ ਵਜੋਂ ਏਅਰ ਇਡੀਆ ਦੀ ਸਥਾਪਨਾ ਕੀਤੀ ਗਈ ਸੀ। ਬਾਅਦ ਵਿਚ 1953 ’ਚ ਸਰਕਾਰ ਨੇ ਇਸ ਏਅਰਲਾਈਨ ਨੂੰ ਕੌਮੀਕ੍ਰਿਤ ਕਰ ਦਿੱਤਾ ਸੀ।

Real Estate