ਧਰਤੀ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਦਰਜ਼ ਕਰਨ ਲਈ ਨਵਾਂ ਸੈਟੇਲਾਈਟ ਉੱਡਿਆ

48

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਸਟੇਟ ਕੈਲੀਫੋਰਨੀਆ ਵਿਚਲੇ ਸਪੇਸ ਸੈਂਟਰ ਤੋਂ, ਧਰਤੀ ਦੀ ਸਤ੍ਹਾ ‘ਤੇ ਮਨੁੱਖੀ ਅਤੇ ਕੁਦਰਤੀ ਪ੍ਰਭਾਵਾਂ ਨੂੰ ਦਰਜ ਕਰਨ ਵਾਲੀ ਇੱਕ ਸੈਟੇਲਾਈਟ ਨੂੰ ਸੋਮਵਾਰ ਨੂੰ ਲਾਂਚ ਕੀਤਾ ਗਿਆ ਹੈ। ‘ਲੈਂਡਸੈਟ 9’ ਸੈਟੇਲਾਈਟ ਨੂੰ ਯੂਨਾਈਟਿਡ ਲਾਂਚ ਅਲਾਇੰਸ ਐਟਲਸ ਰਾਕੇਟ ਰਾਹੀਂ ਪੁਲਾੜ ਵਿੱਚ ਲਿਜਾਇਆ ਗਿਆ, ਜਿਸਨੂੰ ਸੋਮਵਾਰ ਸਵੇਰੇ 11:12 ਵਜੇ ਵੈਂਡੇਨਬਰਗ ਸਪੇਸ ਫੋਰਸ ਬੇਸ ਤੋਂ ਲਾਂਚ ਕੀਤਾ ਗਿਆ।
ਨਾਸਾ ਅਤੇ ਯੂ ਐੱਸ ਜੀਓਲੌਜੀਕਲ ਸਰਵੇ ਦਾ ਲੈਂਡਸੈਟ 9 ਪ੍ਰਾਜੈਕਟ, ਇਸ ਤੋਂ ਪਹਿਲੇ ਲੈਂਡਸੈਟ 8 ਦੇ ਨਾਲ ਮਿਲ ਕੇ ਕੰਮ ਕਰੇਗਾ, ਜੋ ਕਿ ਭੂਮੀ ਅਤੇ ਤੱਟਵਰਤੀ ਖੇਤਰ ਦੇ ਨਿਰੀਖਣ ਦੇ ਲਗਭਗ 50 ਸਾਲਾਂ ਦੇ ਰਿਕਾਰਡ ਨੂੰ ਅੱਗੇ ਵਧਾਉਣ ਲਈ ਕੰਮ ਕਰੇਗਾ। ਜਿਸਦੀ 1972 ਵਿੱਚ ਪਹਿਲੇ ਲੈਂਡਸੈਟ ਨਾਲ ਸ਼ੁਰੂਆਤ ਕੀਤੀ ਗਈ ਸੀ।
ਲੈਂਡਸੈਟ 9, ਲੈਂਡਸੈਟ 7 ਦਾ ਆਰਬਿਟਲ ਟ੍ਰੈਕ ਲਵੇਗਾ, ਜਿਸ ਨੂੰ ਬੰਦ ਕਰ ਦਿੱਤਾ ਜਾਵੇਗਾ। ਲੈਂਡਸੈਟ 9 ਵਿੱਚ ਇੱਕ ਇਮੇਜਿੰਗ ਸੈਂਸਰ ਹੈ ਜੋ ਸਪੈਕਟ੍ਰਮ ਦੇ ਅਤੇ ਹੋਰ ਹਿੱਸਿਆਂ ਨੂੰ ਰਿਕਾਰਡ ਕਰੇਗਾ। ਇਸਦੇ ਇਲਾਵਾ ਇਸ ਵਿੱਚ ਧਰਤੀ ਦੀ ਸਤ੍ਹਾ ਦੇ ਤਾਪਮਾਨ ਨੂੰ ਮਾਪਣ ਲਈ ਇੱਕ ਥਰਮਲ ਸੈਂਸਰ ਵੀ ਹੈ। ਨਾਸਾ ਦੇ ਅਨੁਸਾਰ, ਇਸ ਸੈਟੇਲਾਈਟ ਦੀਆਂ ਤਸਵੀਰਾਂ ਨਾਲ ਧਰਤੀ ‘ਤੇ ਹੋ ਰਹੀ ਜਲਵਾਯੂ ਤਬਦੀਲੀ ਦੀ ਜਾਣਕਾਰੀ ਮਿਲੇਗੀ, ਜਿਸ ਨਾਲ ਭਵਿੱਖੀ ਕੁਦਰਤੀ ਆਫਤਾਂ ਦੇ ਸਬੰਧ ਵਿੱਚ ਫੈਸਲੇ ਲਏ ਜਾ ਸਕਣਗੇ।

Real Estate