ਕੇਜਰੀਵਾਲ ਦੀਆਂ ਪੰਜਾਬ ਵਾਸੀਆਂ ਲਈ ਕੀ ਹਨ ਅਗਲੀਆਂ 6 ਚੋਣ ਗਾਰੰਟੀਆਂ

137

ਪੰਜਾਬ ਦੇ ਦੋ ਦਿਨ ਦੇ ਦੌਰੇ ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਅੱਜ ਆਪਣੀ ਪਾਰਟੀ ਦੀਆਂ ਅਗਲੀਆਂ ਗਾਰੰਟੀਆਂ ਦੱਸੀਆਂ ਹਨ । ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਵਿਸ਼ਵਾਸ ਕਰਕੇ 5 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਬਣਾਈ ਸੀ ਪਰ ਆਪਸ ਵਿੱਚ ਇੰਨੀ ਜ਼ਬਰਦਸਤ ਲੜਾਈ ਚੱਲ ਰਹੀ ਹੀ ਕਿ ਸਰਕਾਰ ਗਾਇਬ ਹੈ। ਉਨ੍ਹਾਂ ਨੇ ਅੱਗੇ ਕਿਹਾ, “ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਕੋਲ ਮੁਸ਼ਕਲ ਲੈ ਕੇ ਜਾਈਏ, ਅਸੀਂ ਦਿੱਲੀ ਵਿੱਚ ਕੰਮ ਕੀਤਾ।” “ਅਸੀਂ ਵਪਾਰੀਆਂ ਨਾਲ ਮਿਲ ਕੇ ਖਾਕਾ ਤਿਆਰ ਕੀਤਾ। ਪੰਜਾਬ ਵਿੱਚ ਇੰਨਾ ਬੁਰਾ ਹਾਲ ਹੈ ਬਿਮਾਰ ਹੋ ਜਾਓ ਤਾਂ ਸਰਕਾਰੀ ਹਸਪਤਾਲ ਵਿੱਚ ਇਲਾਜ ਨਹੀਂ ਮਿਲੇਗਾ ਤੇ ਮਜਬੂਰੀ ਵਿੱਚ ਨਿੱਜੀ ਹਸਪਤਾਲ ਜਾਣਾ ਪਏਗਾ।” “ਨਿੱਜੀ ਹਸਪਤਾਲਾਂ ਵਿੱਚ ਲੁੱਟ ਬਣੀ ਹੋਈ ਹੈ, ਸਰਕਾਰੀ ਵਿੱਚ ਨਾ ਡਾਕਟਰ, ਨਾ ਨਰਸ, ਨਾ ਮਸ਼ੀਨਾਂ ਕੰਮ ਕਰਦੀਆਂ ਹਨ, ਦਵਾਈਆਂ ਦੀ ਖਿੜਕੀ ਖੁਲ੍ਹਦੀ ਨਹੀਂ।””ਦਿੱਲੀ ਵਿੱਚ ਵੀ ਪਹਿਲਾਂ ਇਹੀ ਹਾਲ ਸੀ , ਅਸੀਂ ਇਸ ਦੀ ਦਸ਼ਾ ਬਦਲੀ ਹੈ ਅਤੇ ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਸੁਧਾਰਾਂਗੇ।”
ਕੇਜਰੀਵਾਲ ਨੇ ਇਸ ਦੌਰਾਨ ਸਿਹਤ ਸਹੂਲਤਾਂ ਨੂੰ ਲੈ ਪੰਜਾਬਵਾਸੀਆਂ ਨੂੰ 6 ਗਰੰਟੀਆਂ ਦਿੱਤੀਆਂ
*ਪੰਜਾਬ ਦੇ ਹਰੇਕ ਬੰਦੇ ਮੁਫ਼ਤ ਅਤੇ ਚੰਗਾ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਕਿਉਂਕਿ ਲੋਕਾਂ ਨੂੰ ਲਗਦਾ ਹੈ ਕਿ ਮੁਫ਼ਤ ਇਲਾਜ ਚੰਗਾ ਨਹੀਂ ਹੁੰਦਾ ਅਸੀਂ ਲਈ ਅਸੀਂ ਚੰਗਾ ਕਿਹਾ ਹੈ।
*ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਮਿਲਣਗੀਆਂ ਅਤੇ ਇਸ ਨੂੰ ਅਸੀਂ ਯਕੀਨੀ ਬਣਾਵਾਂਗੇ ਅਤੇ ਇਸ ਤੋਂ ਇਲਾਵਾ ਸਾਰੀਆਂ ਮਸ਼ੀਨਾਂ ਵੀ ਚਾਲੂ ਕਰਵਾਈਆਂ ਜਾਣਗੀਆਂ।
*ਪੰਜਾਬ ਦੇ ਹਰੇਕ ਵਿਅਕਤੀ ਨੂੰ ਇੱਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਦਾ ਸਾਰਾ ਡਾਟਾ ਸੁਰੱਖਿਅਤ ਹਵੇਗਾ।
*ਦਿੱਲੀ ਦੇ ਮੁਹੱਲਾ ਕਲੀਨਿਕ ਦੀ ਤਰਜ ‘ਤੇ ਪੰਜਾਬ ਵਿੱਚ 16 ਹਜ਼ਾਰ ਪਿੰਡ ਕਲੀਨਿਕ ਅਤੇ ਵਾਰਡ ਕਲੀਨਿਕ ਖੋਲ੍ਹਿਆ ਜਾਵੇਗਾ।
*ਜਿੰਨੇ ਵੀ ਪੰਜਾਬ ਵਿੱਚ ਵੱਡੇ-ਵੱਡੇ ਸਰਕਾਰੀ ਹਸਪਤਾਲ ਹਨ, ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ ਅਤੇ ਚੰਗਾ ਤੇ ਸ਼ਾਨਦਾਰ ਬਣਾਇਆ ਜਾਵੇਗਾ। ਵੱਡੇ ਪੱਧਰ ‘ਤੇ ਸਰਕਾਰੀ ਹਸਪਤਾਲ ਖੋਲ੍ਹੇ ਜਾਣਗੇ।
*ਜੇਕਰ ਕਿਸੇ ਦਾ ਰੋਡ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਦਾ ਸਾਰਾ ਖਰਚ ਸਰਕਾਰ ਚੁੱਕੇਗੀ।

Real Estate