ਅਮਰੀਕਾ : 4 ਸਾਲਾਂ ਬੱਚੀ ਨੂੰ ਗਲਤੀ ਨਾਲ ਲਗਾਇਆ ਕੋਰੋਨਾ ਟੀਕਾ

53

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਮੈਰੀਲੈਂਡ ਵਿੱਚ ਇੱਕ ਫਾਰਮਾਸਿਸਟ ਨੇ ਗਲਤੀ ਨਾਲ ਇੱਕ 4 ਸਾਲਾਂ ਬੱਚੀ ਦੇ ਫਲੂ ਸ਼ਾਟ ਦੀ ਬਜਾਏ ਫਾਈਜ਼ਰ/ਬਾਇਓਨਟੇਕ ਕੋਵਿਡ -19 ਟੀਕਾ ਲਗਾਇਆ ਹੈ। ਇਸ 4 ਸਾਲਾਂ ਬੱਚੀ ਦਾ ਨਾਮ ਕੋਲੇਟ ਓਲੀਵੀਅਰ ਹੈ, ਜਿਸਦੀ ਮਾਂ ਵਿਕਟੋਰੀਆ ਓਲੀਵੀਅਰ ਨੇ ਕਿਹਾ ਕਿ ਫਾਰਮਾਸਿਸਟ ਦੀ ਕਲੀਨੀਕਲ ਗਲਤੀ ਨਾਲ ਫਲੂ ਵੈਕਸੀਨ ਦੀ ਜਗ੍ਹਾ ਕੋਰੋਨਾ ਵੈਕਸੀਨ ਲੱਗੀ ਅਤੇ ਉਸਨੂੰ ਡਰ ਸੀ ਕਿ ਉਸਦੀ ਧੀ ਲਈ ਇਸਦੇ ਗੰਭੀਰ ਨਤੀਜੇ ਹੋ ਸਕਦੇ ਹਨ। ਕੋਲੇਟ ਨੇ 18 ਸਤੰਬਰ ਨੂੰ ਇਹ ਟੀਕਾ ਪ੍ਰਾਪਤ ਕੀਤਾ ਸੀ ਅਤੇ ਅਜੇ ਤੱਕ ਇਸਦੇ ਕਿਸੇ ਵੱਡੇ ਮਾੜੇ ਪ੍ਰਭਾਵਾਂ ਦਾ ਅਨੁਭਵ ਨਹੀਂ ਹੋਇਆ ਹੈ। ਇਸ ਸਬੰਧੀ ਫਾਰਮੇਸੀ ਵਾਲਗ੍ਰੀਨਜ਼ ਨੇ ਕਿਹਾ ਕਿ ਮਾਮਲੇ ਦੀਆਂ ਸੁਰੱਖਿਆ ਜਾਂਚਾਂ ਚੱਲ ਰਹੀਆਂ ਹਨ। ਇਸ ਫਾਰਮੇਸੀ ਕੰਪਨੀ ਅਨੁਸਾਰ
ਮਰੀਜ਼ਾਂ ਦੀ ਸੁਰੱਖਿਆ ਕੰਪਨੀ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ ਅਤੇ ਅਸੀਂ ਇਸ ਮਾਮਲੇ ਨੂੰ ਕੰਪਨੀ ਗੰਭੀਰਤਾ ਨਾਲ ਲੈਂਦੇ ਹੋਏ ਮਰੀਜ਼ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਇਸ ਗਲਤੀ ਲਈ ਵਾਲਗ੍ਰੀਨਜ਼ ਨੇ ਮੁਆਫੀ ਵੀ ਮੰਗੀ ਹੈ।
ਅਮਰੀਕਾ ਵਿੱਚ ਮੌਜੂਦਾ ਸਮੇਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਅਨੁਸਾਰ, ਕੋਵਿਡ -19 ਟੀਕੇ ਸਿਰਫ 12 ਤੋਂ 15 ਸਾਲ ਦੇ ਬੱਚਿਆਂ ਲਈ ਮਨਜ਼ੂਰਸ਼ੁਦਾ ਹਨ ਅਤੇ ਫਾਈਜ਼ਰ ਜਾਂ ਕੋਈ ਹੋਰ ਟੀਕਾ ਅਜੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਨਜ਼ੂਰ ਨਹੀਂ ਹੈ।

Real Estate