ਸਿੱਧੂ ਨੇ ਦੱਸਿਆ ਅਸਤੀਫ਼ੇ ਦਾ ਅਸਲ ਕਾਰਨ

205

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਉਹ ਹੱਕ – ਸੱਚ ਦੀ ਲੜਾਈ ਲੜਦੇ ਰਹਿਣਗੇ । ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਨਿੱਜੀ ਨਹੀਂ ਮੁੱਦਿਆਂ ਦੀ ਲੜਾਈ ਲੜੀ ਹੈ ਅਤੇ ਨੈਤਿਕਤਾ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ । ਉਨ੍ਹਾਂ ਦਾ ਕਹਿਣਾ ਹੈ ਕਿ ਦਾਗ਼ੀ ਲੀਡਰਾਂ ਅਤੇ ਅਫ਼ਸਰਾਂ ਨੂੰ ਦੋਬਾਰਾ ਲਿਆਂਦਾ ਗਿਆ ਹੈ ।ਉਨ੍ਹਾਂ ਨੇ ਅੱਗੇ ਕਿਹਾ, “ਨਾ ਹੀ ਮੈਂ ਨਿੱਜੀ ਲੜਾਈਆਂ ਲੜੀਆਂ ਹਨ, ਮੇਰੀ ਲੜਾਈ ਮੁੱਦਿਆਂ ਦੀ ਹੈ, ਮਸਲਿਆਂ ਦੀ ਹੈ ਅਤੇ ਪੰਜਾਬ ਪੱਖ ਇੱਕ ਏਜੰਡੇ ਦੀ ਹੈ, ਜਿਸ ‘ਤੇ ਮੈਂ ਬਹੁਤ ਦੇਰ ਦਾ ਖੜ੍ਹਾ ਰਿਹਾ।” “ਅੱਜ ਜਦੋਂ ਮੈਂ ਦੇਖਦਾ ਕਿ ਮੁੱਦਿਆਂ ਨਾਲ ਸਮਝੌਤਾ ਹੋ ਰਿਹਾ, ਮੇਰਾ ਪ੍ਰਥਮ ਕਾਜ।।।ਉਹ ਕੰਮ ਕਰਨਾ ਜਿਸ ਲਈ ਪੰਜਾਬ ਦੇ ਲੋਕ ਸਭ ਤੋਂ ਦੁਖੀ ਨੇ, ਜਦੋਂ ਮੈਂ ਦੇਖਦਾ ਕਿ 6-6 ਸਾਲ ਪਹਿਲਾਂ ਜਿਨ੍ਹਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ, ਛੋਟੇ-ਛੋਟੇ ਮੁੰਡਿਆਂ ਉੱਤੇ ਤਸ਼ਦੱਦ ਕੀਤੇ, ਉਨ੍ਹਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ।””ਮੇਰੀ ਰੂਹ ਕਰਲਾਉਂਦੀ ਹੈ ਕਿ ਜਿਨ੍ਹਾਂ ਨੇ ਬਲੈਂਕੇਟ ਬੇਲਾਂ ਦਿੱਤੀਆਂ ਉਹ ਐਡਵੋਕੇਟ ਜਨਰਲ ਨੇ।।।ਜਿਹੜੇ ਲੋਕ ਮਸਲਿਆਂ ਦੀਆਂ ਗੱਲਾਂ ਕਰਦੇ ਸਨ, ਉਹ ਮਸਲੇ ਕਿੱਥੇ ਹਨ, ਉਹ ਸਾਧਨ ਕਿੱਥੇ ਹਨ, ਕੀ ਇਨ੍ਹਾਂ ਸਾਧਨਾਂ ਨਾਲ ਅਸੀਂ ਆਪਣੇ ਮੁਕਾਮ ਤੱਕ ਪਹੁੰਚਾਗੇ।”
“ਮੈਂ ਨਾ ਤੇ ਹਾਈ ਕਮਾਂਡ ਨੂੰ ਗੁਮਰਾਹ ਕਰ ਸਕਦਾ ਤੇ ਨਾ ਗੁਮਰਾਹ ਹੋਣ ਦੇ ਸਕਦਾ। ਗੁਰੂ ਦੇ ਇਨਸਾਫ਼ ਲਈ ਲੜਨ ਲਈ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਲੜਾਈ ਲੜਨ ਲਈ। ਸਿਰ ਮੱਥੇ ਮੈਂ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਵਾਂਗਾ।” “ਪਰ ਸਿਧਾਂਤਾਂ ‘ਤੇ ਖੜ੍ਹਾਂਗਾ, ਇਸ ਲਈ ਮੈਨੂੰ ਕੁਝ ਸੋਚਣ ਦੀ ਲੋੜ ਨਹੀਂ ਹੈ।”ਉਨ੍ਹਾਂ ਨੇ ਕਿਹਾ, “ਦਾਗ਼ੀ ਲੀਡਰਾਂ ਤੇ ਦਾਗ਼ੀ ਅਫ਼ਸਰਾਂ ਦਾ ਸਿਸਟਮ ਤਾਂ ਭੰਨਿਆ ਸੀ, ਦੁਬਾਰਾ ਉਨ੍ਹਾਂ ਨੂੰ ਲਿਆ ਕੇ ਉਹੀ ਸਿਸਟਮ ਖੜ੍ਹਾ ਨਹੀਂ ਕੀਤਾ ਜਾ ਸਕਦਾ। ਮੈਂ ਇਸ ਦਾ ਵਿਰੋਧ ਕਰਦਾ।””ਸਭ ਤੋਂ ਵੱਡਾ ਮੁੱਦਾ ਜਿਹੜਾ ਸੀ, ਜਿਨ੍ਹਾਂ ਲੋਕਾਂ ਨੇ ਵੱਡੇ ਅਫ਼ਸਰਾਂ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਦਿੱਤੀ, ਜਿਨ੍ਹਾਂ ਨੇ ਮਾਂਵਾਂ ਦੀਆਂ ਕੁੱਖਾਂ ਰੋਲ ਦਿੱਤੀਆਂ। ਉਨ੍ਹਾਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ।”
“ਮੈਂ ਅੜਾਂਗਾ ਤੇ ਲੜਾਂਗਾ, ਜਾਂਦਾ ਹੈ ਤਾਂ ਸਭ ਕੁਝ ਜਾਵੇ।”

Real Estate