ਇੱਕ ਹਫਤੇ ਤੋਂ ਯੂਕੇ ਦੇ ਪੈਟਰੌਲ ਪੰਪਾਂ ਉੱਪਰ ਲੱਗੀਆ ਵਾਹਨਾ ਦੀਆਂ ਲੰਬੀਆਂ ਕਤਾਰਾਂ …..

48

ਦਵਿੰਦਰ ਸਿੰਘ ਸੋਮਲ

ਬੀਤੇ ਹਫਤੇ ਦੇ ਸ਼ੁਕਰਵਾਰ ਤੋ ਹੀ ਯੂਕੇ ਦੇ ਫਿਊਲ ਸਟੇਸ਼ਨਾ ਉੱਪਰ ਤੇਲ ਭਰਵਾਉਣ ਲਈ ਵਾਹਨਾ ਦੀਆ ਲੰਬੀਆ ਕਤਾਰਾ ਵੇਖਣ ਨੂੰ ਮਿਲ ਰਹੀਆ ਨੇ।ਪਿਛਲੇ ਕਈ ਦਿਨਾ ਤੋ ਹੀ ਯੂਕੇ ਦੇ ਮੀਡੀਆ ਅੰਦਰ “ਐਨਰਜੀ ਕਰਾਇਸਿਸ” ਅਤੇ “ਸਪਲਾਈ ਕਰਾਇਸਿਸ”ਦੀ ਗੱਲ ਹੋ ਰਹੀ ਹੈ ਕੇ ਯੂਕੇ ਵਿੱਚ ਆਉਣ ਵਾਲੇ ਦਿਨਾ ਅੰਦਰ ਗੈਸ ਦੀ ਕਮੀ ਹੋ ਸਕਦੀ ਹੈ ਅਤੇ ਵੱਖ-੨ ਹੋਰ ਮਨੁੱਖੀ ਜਿੰਦਗੀ ਨਾਲ ਜੁੜੀਆ ਚੀਜਾ ਦੀ ਵੀ ਕਮੀ ਹੋ ਸਕਦੀ ਹੈ। ਇਸ ਸਮੱਸਿਆ ਨੂੰ ਪਹਿਚਾਣਦਿਆ ਯੂਕੇ ਸਰਕਾਰ ਵਲੋ ਇਸ ਸਮੱਸਿਆ ਦੇ ਹੱਲ ਕੀਤੇ ਜਾਣ ਦੀ ਗੱਲ ਆਖੀ ਗਈ ਹੈ।ਇਸ ਸਮੱਸਿਆ ਦੇ ਕਈ ਕਾਰਣ ਵੀ ਸਾਹਮਣੇ ਆਏ ਨੇ ਜਿਹਨਾਂ ਵਿੱਚ ਵੱਡੇ ਵਾਹਨ ਚਾਲਕਾ ਦੀ ਕਮੀ ਹੋਣਾ ਵੀ ਇੱਕ ਪ੍ਰਮੁੱਖ ਕਾਰਣ ਮੰਨਿਆ ਜਾ ਰਿਹਾ ਹੈ।
ਪਰ ਬੀਤੇ ਹਫਤੇ ਅਚਾਨਕ ਹੀ ਇਹ ਗੱਲ ਸਾਹਮਣੇ ਆਈ ਕੇ ਯੂਕੇ ਅੰਦਰ ਤੇਲ (ਪੈਟਰੋਲ/ਡੀਜਲ) ਦੀ ਕਮੀ ਵੀ ਹੋ ਸਕਦੀ ਹੈ ਕਿਉਕਿ ਤੇਲ ਦੇ ਟੈਕਰ ਚਲਾਉਣ ਵਾਲੇ ਡਰਾਇਵਰਾ ਦੀ ਕਮੀ ਹੈ। Petrol Retailer Association ਜੋ ਕੀ ਬਰਤਾਨੀਆ ਦੇ ਦੋ ਤਿਹਾਈ ਪੈਟਰੋਲ ਸਟੇਸ਼ਨਾ ਦੀ ਨੁੰਮਾਇੰਦਗੀ ਕਰਦੇ ਨੇ ਉਹਨਾਂ ਦਾ ਬੀਤੇ ਸ਼ੁੱਕਰਵਾਰ ਮੀਡੀਆ ਅੰਦਰ ਬਿਆਨ ਸੀ ਕੇ ਲੋਕ ਆਪਣੀ ਟੈਂਕੀਆ ਨੂੰ ਘੱਟੋ ਘੱਟ ਤੀਜੇ ਹਿੱਸੇ ਤੱਕ ਭਰਿਆ ਰੱਖਣ।ਇੱਕ ਦਿਨ ਪਹਿਲਾ ਕੁਝ ਸਪਲਾਇਰਾ ਵਲੋ ਆਪਣੇ ਕੁਝ ਸਟੇਸ਼ਨਾ ਅੰਦਰ ਤੇਲ ਖਤਮ ਹੋਣ ਦੀ ਗੱਲ ਵੀ ਆਖੀ ਗਈ ਸੀ।ਇਸ ਤਰਾ ਲੋਕ ਤੇਲ ਲਈ ਸਟੇਸ਼ਨਾ ਤੇ ਪਹੁੰਚਣ ਲੱਗੇ ਇੱਕ ਦੂਸਰੇ ਪਿੱਛੇ ਲਾਇਨਾ ਚ ਲੱਗਦੇ ਜਦੋ ਮੀਡੀਆ ਚ ਲੋਕਾ ਨੇ ਵੇਖੇ ਤਾਂ ਹਰ ਕੋਈ ਇਹਨਾਂ ਲਾਇਨਾ ਚ ਆ ਲੱਗਾ ਤੇ ਸਰਕਾਰ ਸਾਹਮਣੇ ਇੱਕ ਵੱਡੀ ਮੁਸੀਬਤ ਖੜੀ ਹੋ ਗਈ ਕਿਉਕਿ ਮੰਗ ਵੱਧ ਗਈ ਤੇ ਸਪਲਾਈ ਤਾਂ ਪਹਿਲਾ ਹੀ ਥੋੜੀ ਘੱਟ ਹੋ ਰਹੀ ਸੀ।ਖੈਰ ਸਰਕਾਰ ਨੇ ਲਗਾਤਾਰ ਇਹ ਗੱਲ ਦੁਹਰਾਈ ਹੈ ਕੇ ਸਾਡੀਆ ਰਿਫਾਇਨਰੀਜ ਅੰਦਰ ਵਾਧੂ ਤੇਲ ਹੈ ਸਿਰਫ ਤੇ ਸਿਰਫ ਡਰਾਇਵਰਜ ਦੀ ਕਮੀ ਆ ਰਹੀ ਹੈ ਇਸ ਲਈ ਲੋਕ ਹਫੜਾ ਦਫੜੀ ਨਾ ਕਰਣ।
ਯੂਕੇ ਸਰਕਾਰ ਦਾ ਕਹਿਣਾ ਹੈ ਕੀ ਲੋਕਾ ਦਾ ਆਮ ਨਾਲੋ ਜਿਆਦਾ ਖਰੀਦਦਾਰੀ ਕਰਣਾ ਹੁਣ ਘੱਟ ਰਿਹਾ ਹੈ। ਲੰਘੇ ਸੋਮਵਾਰ ਸਕਾਈ ਨਿਊਜ ਦੇ ਸ਼ੋ ਦਾ ਗਰੈਟ ਡਿਬੇਟ ਉੱਤੇ ਬੋਲਦਿਆ ਇਨਵਾਇਰਮੈਂਟ ਸੈਕਟਰੀ ਜੌਰਜ ਜਸਟਿਸ ਨੇ ਕਿਹਾ ਕੇ ਬੀਤੇ ਸ਼ਨੀਵਾਰ ਯੂਕੇ ਦੇ ਪੈਟਰੋਲ ਸਟੇਸ਼ਨਾ ਉੱਪਰ ਆਮ ਨਾਲੋ ਕਰੀਬ ਪੰਜਾਹ ਪ੍ਰਤੀਸ਼ਤ ਜਿਆਦਾ ਮੰਗ ਸੀ ਜੋ ਕੀ ਹੁਣ ਘੱਟ ਕੇ ਵੀਹ ਪ੍ਰਤੀਸ਼ਤ ਤੱਕ ਆ ਗਈ ਹੈ।ਉਹਨਾਂ ਆਖਿਆ ਕੇ ਸਰਕਾਰ ਵਲੋ ਹਰ ਹੀਲਾ ਵਰਤਿਆ ਜਾ ਰਿਹਾ ਹੈ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕੇ filling stations ਉੱਪਰ ਸਪਲਾਈ ਦੀ ਕਮੀ ਨਾ ਹੋਵੇ ਉਹਨਾਂ ਇੱਕ ਵਾਰ ਫਿਰ ਇਸ ਗੱਲ ਤੇ ਜੋਰ ਦਿੱਤਾ ਕੇ ਫਿਊਲ ਦੀ ਕੋਈ ਕਮੀ ਨਹੀ ਹੈ।
ਫਿਊਲ ਇੰਡਸਟਰੀ ਨੇ ਵੀ ਕਿਹਾ ਹੈ ਕੀ ਯੂਕੇ ਦੀਆ ਰਿਫਾਇਨਰੀਜ ਅਤੇ ਟਰਮੀਮਨਲਜ ਅੰਦਰ ਵਾਧੂ ਫਿਊਲ ਹੈ ਅਤੇ ਉਹਨਾ ਉਮੀਦ ਜਤਾਈ ਕੇ ਆਉਣ ਵਾਲੇ ਦਿਨਾ ਅੰਦਰ ਮੰਗ ਫਿਰ ਤੋ ਆਮ ਹਲਾਤਾ ਵਿੱਚ ਵਾਪਸ ਆ ਜਾਵੇਗੀ।
ਯੂਕੇ ਦੇ ਪ੍ਰਧਾਨਮੰਤਰੀ ਬੌਰਿਸ ਜੋਨਸਨ ਨੇ ਫਿਊਲ ਕਰਸਾਇਸ ਦੀ ਇਸ ਸਥਿਤੀ ਤੇ ਬੋਲਦਿਆ ਕਿਹਾ ਕੇ “ਪਹਿਲਾ ਤਾਂ ਮੈਨੂੰ ਉਹਨਾਂ ਲੋਕਾ ਨਾਲ ਹਮਦਰਦੀ ਹੈ ਜਿਹਨਾਂ ਨੂੰ ਆਪਣੀਆ ਯਾਤਰਾਵਾ ਦੀ ਚਿੰਤਾ ਹੈ ਕੇ ਕੀ ਉਹ ਆਪਣੀਆ ਗੱਡੀਆ ਚਲਾ ਸਕਣਗੇ ਆਮ ਹਲਾਤਾ ਵਾਂਗ ਆਪਣੇ ਪਿਆਰਿਆ ਨੂੰ ਮਿਲਣ ਜਾਣ ਲਈ ਜਾ ਹੋਰ ਕੰਮਾ ਲਈ।ਮੈ ਸਮਝ ਸਕਦਾ ਕੀ ਇਸ ਤਰਾ ਦੀ ਸਥਿਤੀ ਸਬ ਲਈ ਕਿੰਨੀ ਨਿਰਾਸ਼ਾਜਨਕ ਪਰੇਸ਼ਾਨ ਕਰਨ ਵਾਲੀ ਹੋਵੇਗੀ ਜਿੱਥੇ ਤਹਾਨੂੰ ਪੈਟਰੋਲ ਜਾਂ ਫਿਊਲ ਦੀ ਚਿੰਤਾ ਹੋਵੇ।ਹੁਣ ਅਸੀ ਵੇਖ ਰਹੇ ਹਾਂ ਕੀ ਸਥਿਤੀ ਸੁਧਰ ਰਹੀ ਹੈ ਅਸੀ ਇੰਡਸਟਰੀ ਤੋ ਸੁਣ ਰਹੇ ਹਾਂ ਸਪਲਾਈ ਤੇਲ ਸਟੇਸ਼ਨਾ ਅੰਦਰ ਦੋਬਾਰਾ ਆ ਰਹੀ ਹੈ ਆਮ ਹਲਾਤਾ ਵਾਂਗ।
ਉਹਨਾਂ ਆਖਿਆ ਮੈ ਸਬਨੂੰ ਬੇਨਤੀ ਕਰਦਾ ਹਾਂ ਕੇ ਸਾਰੇ ਆਮ ਹਲਾਤਾ ਵਾਂਗ ਹੀ ਵਿਚਰਣ ਜਿਵੇ ਆਮ ਹਲਾਤਾ ਵਿੱਚ ਜਦੋ ਤਹਾਨੂੰ ਫਿਊਲ ਦੀ ਜਰੂਰਤ ਹੋਵੇ ਉਸੇ ਸਮੇ ਵਾਂਗ ਹੀ ਤੇਲ ਦੀ ਖਰੀਦਦਾਰੀ ਕਰੋ।” ਉਹਨਾਂ ਆਖਿਆ ਕੇ “ਅਸੀ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕੇ ਅਸੀ ਲੋੜੀਦੀਆ ਸਾਰੀਆ ਤਿਆਰੀਆ ਕਰੀਏ ਤਾਂ ਕੀ ਸਾਡੇ ਕੋਲ ਕ੍ਰਿਸਮਿਸ ਤੇ ਉਸ ਤੋ ਅਗਾਂਹ ਲਈ ਵੀ ਪੂਰੀ ਸਪਲਾਈ ਹੋਵੇ ਨਾ ਸਿਰਫ ਫਿਊਲ ਦੀ ਬਲਕਿ ਬਾਕੀ ਸਬ ਚੀਜਾ ਦੀ ਵੀ।  ਉਹਨਾ ਕਿਹਾ ਆਪਾ ਵੇਖ ਰਹੇ ਹਾਂ ਕੀ ਕਿਵੇ ਵਿਸ਼ਵ ਦੇ ਅਰਥਚਾਰੇ ਅੰਦਰ ਮੰਗ ਵਧੀ ਹੈ ਗੈਸ ਲੋਰੀ ਡਰਾਇਵਰਜ ਦੀ ਅਤੇ ਇਸ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ।“ ਯੂਕੇ ਸਰਕਾਰ ਨੇ ਕਿਹਾ ਹੈ ਕੇ ਜਰੂਰਤ ਪੈਣ ਤੇ ਆਰਮੀ ਡਰਾਇਵਰਜ ਦੀ ਮੱਦਦ ਵੀ ਲਈ ਜਾ ਸਕਦੀ ਹੈ।

Real Estate