ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਤੀਜੀ ਬੂਸਟਰ ਖੁਰਾਕ

80

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਕੈਮਰਿਆਂ ਦੇ ਸਾਹਮਣੇ ਜਨਤਕ ਤੌਰ ‘ਤੇ ਕੋਵਿਡ -19 ਵੈਕਸੀਨ ਦੀ ਬੂਸਟਰ ਖੁਰਾਕ ਲਗਵਾਈ ਹੈ। ਬਾਈਡੇਨ ਨੇ ਵਾਈਟ ਹਾਊਸ ਦੇ ਸਾਊਥ ਕੋਰਟ ਆਡੀਟੋਰੀਅਮ ਵਿੱਚ ਫਾਈਜ਼ਰ/ਬਾਇਓਨਟੇਕ ਟੀਕੇ ਦੀ ਤੀਜੀ ਖੁਰਾਕ ਪ੍ਰਾਪਤ ਕੀਤੀ। ਇਸ ਸਬੰਧੀ ਬੋਲਦਿਆਂ ਬਾਈਡੇਨ ਨੇ ਕਿਹਾ ਕਿ ਉਹ ਵੈਕਸੀਨ ਦੀ ਪਹਿਲੀ ਅਤੇ ਦੂਜੀ ਖੁਰਾਕ ਲਗਵਾ ਚੁੱਕੇ ਹਨ, ਅਤੇ ਉਹ ਹੁਣ ਜਨਤਕ ਤੌਰ ‘ਤੇ ਵੈਕਸੀਨ ਦੀ ਤੀਜੀ ਭਾਵ ਬੂਸਟਰ ਖੁਰਾਕ ਲਗਵਾ ਰਹੇ ਹਨ। ਉਹਨਾਂ ਕਿਹਾ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ), ਡਿਸ਼ੀਜ ਕੰਟਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ ਡੀ ਸੀ) ਨੇ ਸਾਰੇ ਅੰਕੜਿਆਂ ਨੂੰ ਵੇਖ ਕੇ, ਉਨ੍ਹਾਂ ਦੀ ਸਮੀਖਿਆ ਪੂਰੀ ਕਰਕੇ ਫਾਈਜ਼ਰ ਟੀਕੇ ਨੂੰ ਬੂਸਟਰ ਖੁਰਾਕ ਲਈ ਨਿਰਧਾਰਤ ਕੀਤਾ ਹੈ। ਰਾਸ਼ਟਰਪਤੀ ਨੇ 21 ਦਸੰਬਰ, 2020 ਨੂੰ ਟੀਕੇ ਦੀ ਆਪਣੀ ਪਹਿਲੀ ਖੁਰਾਕ ਅਤੇ 11 ਜਨਵਰੀ, 2021 ਨੂੰ ਦੂਜੀ ਖੁਰਾਕ ਲਗਵਾਈ ਸੀ। ਇਸ ਲਈ ਬਾਈਡੇਨ ਜਿਹਨਾਂ ਦੀ ਉਮਰ ਤਕਰੀਬਨ 78 ਸਾਲ ਹੈ, ਸੀ ਡੀ ਸੀ ਦੁਆਰਾ ਬੂਸਟਰ ਖੁਰਾਕਾਂ ਲਈ ਜਾਰੀ ਕੀਤੇ ਨਿਯਮਾਂ ਅਨੁਸਾਰ ਛੇ ਮਹੀਨਿਆਂ ਬਾਅਦ ਇਸ ਖੁਰਾਕ ਲਈ ਯੋਗ ਸਨ।

Real Estate